ਜੀ-20 ਸਿਖ਼ਰ ਸੰਮੇਲਨ ’ਚ ਵਿਸ਼ਵ ਪੱਧਰੀ ਮਹੱਤਵਪੂਰਨ ਮੁੱਦਿਆਂ ’ਤੇ ਹੋਈ ਸਾਰਥਿਕ ਚਰਚਾ : PM ਮੋਦੀ
Monday, Nov 01, 2021 - 03:52 PM (IST)
ਰੋਮ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਆਯੋਜਿਤ ਜੀ-20 ਸਿਖ਼ਰ ਸੰਮੇਲਨ ਦੇ ਨਤੀਜਿਆਂ ਨੂੰ ‘ਸਾਰਥਿਕ’ ਦੱਸਿਆ ਤੇ ਕਿਹਾ ਕਿ ਵਿਸ਼ਵ ਦੇ ਨੇਤਾਵਾਂ ਨੇ ਮਹਾਮਾਰੀ ਦਾ ਮੁਕਾਬਲਾ ਕਰਨ, ਸਿਹਤ ਢਾਂਚੇ ’ਚ ਸੁਧਾਰ ਕਰਨ, ਆਰਥਿਕ ਸਹਿਯੋਗ ਨੂੰ ਬੜ੍ਹਾਵਾ ਦੇਣ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਬਾਰੇ, ਵਰਗੇ ਵਿਸ਼ਵ ਪੱਧਰੀ ਮਹੱਤਵ ਦੇ ਮੁੱਦਿਆਂ ’ਤੇ ਵਿਸਤਾਰ ਨਾਲ ਚਰਚਾ ਕੀਤੀ। ਐਤਵਾਰ ਨੂੰ ਖ਼ਤਮ ਹੋਏ ਦੋ ਦਿਨਾ ਸੰਮੇਲਨ ਦੌਰਾਨ ਜੀ-20 ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ‘ਰੋਮ ਐਲਾਨ ਪੱਤਰ’ ਨੂੰ ਸਵੀਕਾਰ ਕੀਤਾ ਗਿਆ। ਐਲਾਨ ਪੱਤਰ ’ਚ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਕੋਰੋਨਾ ਰੋਕੂ ਟੀਕਾਕਰਨ ਵਿਸ਼ਵ ਪੱਧਰ ’ਤੇ ਜਨਤਕ ਹਿੱਤ ’ਚ ਹੈ। ਮੋਦੀ ਨੇ ਟਵੀਟ ਕੀਤਾ, ‘‘ਰੋਮ ’ਚ ਸਾਰਥਿਕ ਜੀ-20 ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਗਲਾਸਗੋ ਲਈ ਰਵਾਨਾ ਹੋ ਰਿਹਾ ਹਾਂ। ਇਸ ਸੰਮੇਲਨ ਦੌਰਾਨ ਅਸੀਂ ਮਹਾਮਾਰੀ ਨਾਲ ਮੁਕਾਬਲਾ ਕਰਨ, ਸਿਹਤ ਢਾਂਚੇ ’ਚ ਸੁਧਾਰ ਕਰਨ, ਆਰਥਿਕ ਸਹਿਯੋਗ ਨੂੰ ਬੜ੍ਹਾਵਾ ਦੇਣ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ਵ ਪੱਧਰੀ ਮਹੱਤਵ ਦੇ ਮੁੱਦਿਆਂ ’ਤੇ ਨਾਲ ਚਰਚਾ ਕੀਤੀ।’’
ਇਹ ਵੀ ਪੜ੍ਹੋ : ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਰਿਪੋਰਟ ’ਤੇ ਭੜਕੇ ਇਜ਼ਰਾਈਲੀ ਰਾਜਦੂਤ, ਮੰਚ ’ਤੇ ਹੀ ਪਾੜ ਕੇ ਸੁੱਟੀ (ਵੀਡੀਓ)
ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਨੈ ਸਿਖ਼ਰ ਸੰਮੇਲਨ ਦੇ ਨਤੀਜੇ ’ਤੇ ਕਿਹਾ ,‘‘ਇਸ ਸਮਝੌਤੇ ’ਤੇ ਪਹੁੰਚਣਾ ਆਸਾਨ ਨਹੀਂ ਸੀ ਪਰ ਇਸ ’ਚ ਸਫ਼ਲਤਾ ਮਿਲੀ। ਹਾਲ ਹੀ ਦੇ ਸਾਲਾਂ ’ਚ ਜੀ-20 ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਸਮਰੱਥਾਂ ਘਟੀ ਹੈ ਪਰ ਇਸ ਸੰਮੇਲਨ ’ਚ ਬਦਲਾਅ ਦੇਖਣ ਨੂੰ ਮਿਲਿਆ। ਜੀ-20 ਦੇ ਮੈਂਬਰ ਦੇਸ਼ ਇਕ ਵਾਰ ਫਿਰ ਤੋਂ ਵਿਸ਼ਵ ਪੱਧਰੀ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਨੂੰ ਤਿਆਰ ਹਨ। ਦ੍ਰਾਗੀ ਨੇ ਟਵੀਟ ਕੀਤਾ ,‘‘ਜੀ20 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਅੰਤਰਰਾਸ਼ਟਰੀ ਟੈਕਸ ਨਿਯਮਾਂ ’ਚ ਸੁਧਾਰ ਕੀਤਾ, ਸਿਹਤ ਸੁਰੱਖਿਆਵਾਦ ਤੋਂ ਉੱਭਰ ਸਕੇ, ਦੁਨੀਆ ਭਰ ਦੇ ਗ਼ਰੀਬਾਂ ਲਈ ਤੇ ਜ਼ਿਆਦਾ ਮਾਤਰਾ ’ਚ ਟੀਕਾ ਉਪਲੱਬਧ ਕਰਾਇਆ ਤੇ ਜ਼ਿਆਦਾ ਲੋਕ ਇਲਾਜ ਨਾਲ ਠੀਕ ਹੋ ਸਕਣ, ਇਸ ਲਈ ਆਧਾਰ ਤਿਆਰ ਕੀਤਾ ਤੇ ਦੁਨੀਆ ਦੇ ਗ਼ਰੀਬ ਦੇਸ਼ਾਂ ਦੇ ਲੋਕਾਂ ਦੀ ਸਹਾਇਤਾ ਲਈ ਨਵੇਂ ਤਰੀਕੇ ਅਪਣਾਉਣ ’ਤੇ ਜ਼ੋਰ ਦਿੱਤਾ।’’