ਯੂਕੇ : ਜੀ-7 ਸੰਮੇਲਨ ''ਚ ਸ਼ਾਮਲ ਪੁਲਸ ਅਧਿਕਾਰੀ ਦਾ ਕੋਰੋਨਾ ਟੈਸਟ ਪਾਜ਼ੇਟਿਵ
Sunday, Jun 13, 2021 - 02:31 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਕੋਰਨਵਾਲ ਵਿੱਚ ਚੱਲ ਰਹੇ ਜੀ-7 ਸੰਮੇਲਨ ਦੇ ਸੁਰੱਖਿਆ ਅਮਲੇ ਵਿੱਚ ਸ਼ਾਮਲ ਇੱਕ ਹੋਰ ਪੁਲਸ ਅਧਿਕਾਰੀ ਵੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਕੋਰਨਵਾਲ ਵਿੱਚ ਲਿਬਰਲ ਡੈਮੋਕਰੇਟਸ ਨੇ ਸੰਮੇਲਨ ਤੋਂ ਪਹਿਲਾਂ ਚਿੰਤਾ ਜ਼ਾਹਰ ਕੀਤੀ ਸੀ ਕਿ ਪੁਲਸ, ਡੈਲੀਗੇਟਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਆਮਦ ਕੋਵਿਡ ਦੇ ਕੇਸਾਂ ਵਿਚ ਵਾਧਾ ਕਰ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਬੰਗਲਾਦੇਸ਼ 'ਚ 30 ਜੂਨ ਤੱਕ ਬੰਦ ਰਹਿਣਗੇ ਸਕੂਲ
ਇਸ ਅਧਿਕਾਰੀ ਦੇ ਕੋਰੋਨਾ ਪੀੜਤ ਹੋਣ ਕਰਕੇ ਸਾਵਧਾਨੀ ਵਜੋਂ ਪੰਜ ਹੋਰਾਂ ਨੂੰ ਇਕਾਂਤਵਾਸ ਹੋਣ ਲਈ ਕਿਹਾ ਗਿਆ ਹੈ। ਡੇਵੋਨ ਅਤੇ ਕੋਰਨਵਾਲ ਪੁਲਸ ਅਨੁਸਾਰ ਜਾਂਚ ਪ੍ਰਣਾਲੀ ਦੇ ਹਿੱਸੇ ਵਜੋਂ ਇੱਕ ਅਧਿਕਾਰੀ ਦੀ ਪਛਾਣ ਕੀਤੀ ਹੈ ਜੋ 11 ਜੂਨ ਨੂੰ ਪੀ ਸੀ ਆਰ ਟੈਸਟ ਤੋਂ ਬਾਅਦ ਕੋਵਿਡ-19 ਲਈ ਪਾਜ਼ੇਟਿਵ ਨਿਕਲਿਆ ਹੈ। ਇਸ ਅਧਿਕਾਰੀ ਅਤੇ ਹੋਰ ਪੰਜ ਅਧਿਕਾਰੀ ਜੋ ਨੇੜਲੇ ਸੰਪਰਕ ਵਿੱਚ ਆਏ ਹਨ, ਨੂੰ ਵਾਪਸ ਉਨ੍ਹਾਂ ਦੀ ਹੋਸਟ ਫੋਰਸ ਵਿੱਚ ਭੇਜਿਆ ਜਾਵੇਗਾ ਜਿੱਥੇ ਉਹ ਪਬਲਿਕ ਹੈਲਥ ਇੰਗਲੈਂਡ ਦੀ ਸਲਾਹ ਅਨੁਸਾਰ ਇਕਾਂਤਵਾਸ ਹੋਣਗੇ। ਇਸਦੇ ਇਲਾਵਾ ਵੀ ਕੋਰਨਵਾਲ ਵਿੱਚ ਪੇਡਨ ਓਲਵਾ ਹੋਟਲ ਨੂੰ ਇਸਦੇ ਕਈ ਸਟਾਫ ਮੈਂਬਰਾਂ ਦੇ ਕੋਰੋਨਾ ਪੀੜਤ ਹੋਣ ਦੇ ਬਾਅਦ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਚੀਨ ਨੇ ਅਫਗਾਨਿਸਤਾਨ ਨੂੰ ਭੇਜੀਆਂ ਕੋਰਨਾ ਵੈਕਸੀਨ ਦੀਆਂ 7 ਲੱਖ ਖੁਰਾਕਾਂ