ਜੀ-7 ਸੰਮੇਲਨ ਸੰਪੰਨ, ਸਮੂਹ ਨੇ ਟੀਕਾਕਰਨ ਅਤੇ ਜਲਵਾਯੂ ਤਬਦੀਲੀ ''ਤੇ ਕਦਮ ਚੁੱਕਣ ਦੀ ਕੀਤੀ ਅਪੀਲ

Sunday, Jun 13, 2021 - 07:32 PM (IST)

ਜੀ-7 ਸੰਮੇਲਨ ਸੰਪੰਨ, ਸਮੂਹ ਨੇ ਟੀਕਾਕਰਨ ਅਤੇ ਜਲਵਾਯੂ ਤਬਦੀਲੀ ''ਤੇ ਕਦਮ ਚੁੱਕਣ ਦੀ ਕੀਤੀ ਅਪੀਲ

ਲੰਡਨ (ਭਾਸ਼ਾ): ਦੁਨੀਆ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ ਦੇ ਨੇਤਾਵਾਂ ਦਾ ਦੋ ਸਾਲ ਵਿਚ ਪਹਿਲਾ ਸੰਮੇਲਨ ਕੋਰੋਨਾ ਵਾਇਰਸ ਖ਼ਿਲਾਫ ਦੁਨੀਆ ਭਰ ਵਿਚ ਟੀਕਾਕਰਨ, ਜਲਵਾਯੂ ਤਬਦੀਲੀ ਨੂੰ ਰੋਕਣ ਲਈ ਆਪਣੇ ਹਿੱਸੇ ਦੀ ਵੱਡੀ ਰਾਸ਼ੀ ਅਤੇ ਤਕਨੀਕ ਦੇਣ ਦੇ ਪ੍ਰਭਾਵਸ਼ਾਲੀ ਵਾਅਦਿਆਂ ਨਾਲ ਐਤਵਾਰ ਨੂੰ ਸੰਪੰਨ ਹੋ ਗਿਆ। ਇਹਨਾਂ ਨੇਤਾਵਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਥਿਰ ਸੁਭਾਅ ਦੇ ਬਾਅਦ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਸਹਿਯੋਗ ਫਿਰ ਵਧਣ ਲੱਗਾ ਹੈ। ਇਹਨਾਂ ਨੇਤਾਵਾਂ ਨੇ ਸੰਦੇਸ਼ ਦਿੱਤਾ ਕਿ ਅਮੀਰ ਲੋਕਤੰਤਰੀ ਦੇਸ਼ਾਂ ਦਾ ਸਮੂਹ-ਕੈਨੇਡਾ, ਫਰਾਂਸ ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਬ੍ਰਿਟੇਨ ਗਰੀਬ ਦੇਸ਼ਾਂ ਲਈ ਵਿਸਥਾਰਵਾਦੀ ਚੀਨ ਦੇ ਮੁਕਾਬਲੇ ਬਿਹਤਰ ਦੋਸਤ ਹਨ।ਭਾਵੇਂਕਿ ਹਾਲੇ ਸਪਸ਼ੱਟ ਨਹੀਂ ਹੈ ਉਦੋਂ ਸਮੂਹ ਕੋਰੋਨਾ ਵਾਇਰਸ ਦੇ ਟੀਕਾਕਰਨ ਨੂੰ ਲੈਕੇ ਵਚਨਬੱਧਤਾ, ਅਰਥਵਿਵਸਥਾ ਅਤੇ ਵਾਤਾਵਰਨ ਦੇ ਮੁੱਦੇ 'ਤੇ ਕਾਇਮ ਰਹੇਗਾ, ਜਦੋਂ ਨੇਤਾਵਾਂ ਦਾ ਆਖਰੀ ਬਿਆਨ ਆਵੇਗਾ। 

ਇਹ ਵੀ ਸਪੱਸ਼ਟ ਨਹੀਂ ਹੈ ਕੀ ਸਾਰੇ ਨੇਤਾ ਘੱਟ ਗਿਣਤੀ ਉਇਗਰ ਅਤੇ ਹੋਰ ਭਾਈਚਾਰਿਆਂ ਦੇ ਦਮਨ ਦੇ ਮੁੱਦੇ 'ਤੇ ਚੀਨ ਦੀ ਆਲੋਚਨਾ ਕਰਨ ਸੰਬੰਧੀ ਅਮਰੀਕੀ ਪ੍ਰਸਤਾਵ ਦਾ ਸਮਰਥਨ ਕਰਨਗੇ। ਸੰਮਲੇਨ ਦੇ ਮੇਜ਼ਬਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਚਾਹੁੰਦੇ ਸਨ ਕਿ ਤਿੰਨ ਦਿਨੀਂ ਸੰਮੇਲਨ ਦੀ ਵਰਤੋਂ ਗਲੋਬਲ ਬ੍ਰਿਟੇਨ ਦੇ ਅਕਸ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇ ਜੋ ਉਹਨਾਂ ਦੀ ਸਰਕਾਰ ਦੀ ਪਹਿਲ ਹੈ। ਜਿਸ ਵਿਚ ਉਹ ਗਲੋਬਲ ਮੁੱਦੇ ਨੂੰ ਸੁਲਝਾਉਣ ਵਿਚ ਬ੍ਰਿਟੇਨ ਦੀ ਪ੍ਰਭਾਵਾਸ਼ਾਲੀ ਭੂਮਿਕਾ ਚਾਹੁੰਦੇ ਹਨ। ਭਾਵੇਂਕਿ ਦੱਖਣ ਪੱਛਮ ਇੰਗਲੈਂਡ ਦੇ ਤਟੀ ਸ਼ਹਿਰ ਵਿਚ ਹੋਏ ਸੰਮੇਲਨ ਦੌਰਾਨ ਟੀਚਿਆਂ 'ਤੇ ਬ੍ਰੈਗਜ਼ਿਟ ਦੇ ਬੱਦਲ ਛਾਏ ਰਹੇ। 

ਪੜ੍ਹੋ ਇਹ ਅਹਿਮ ਖਬਰ- ਯੂਕੇ : ਜੀ-7 ਸੰਮੇਲਨ 'ਚ ਸ਼ਾਮਲ ਪੁਲਸ ਅਧਿਕਾਰੀ ਦਾ ਕੋਰੋਨਾ ਟੈਸਟ ਪਾਜ਼ੇਟਿਵ

ਯੂਰਪੀ ਸੰਘ ਦੇ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬ੍ਰਿਟੇਨ - ਯੂਰਪੀ ਸੰਘ ਵਪਾਰ ਨਿਯਮ 'ਤੇ ਚਿੰਤਾ ਜਤਾਈ ਜਿਸ ਕਾਰਨ ਉੱਤਰੀ ਆਇਰਲੈਂਡ ਵਿਚ ਤਣਾਅ ਦਾ ਮਾਹੌਲ ਹੈ। ਭਾਵੇਂਕਿ ਸੰਮੇਲਨ ਵਿਚ ਕੁੱਲ ਮਿਲਾ ਕੇ ਮਾਹੌਲ ਸਕਰਾਤਮਕ ਰਿਹਾ। ਨੇਤਾ ਕੈਮਰੇ ਸਾਹਮਣੇ ਮੁਸਕੁਰਾਉਂਦੇ ਹੋਏ ਨਜ਼ਰ ਆਏ। ਗੌਰਤਲਬ ਹੈ ਕਿ ਪਿਛਲੀ ਵਾਰ ਜੀ-7 ਸੰਮੇਲਨ 2019 ਵਿਚ ਫਰਾਂਸ ਵਿਚ ਹੋਇਆ ਸੀ।


author

Vandana

Content Editor

Related News