ਟੋਕੀਓ 'ਚ ਓਲੰਪਿਕ ਦੀ ਮੇਜ਼ਬਾਨੀ ਲਈ ਸੁਗਾ ਨੇ ਜੀ-7 ਸਮੂਹ ਦੇ ਨੇਤਾਵਾਂ ਤੋਂ ਸਮਰਥਨ ਕੀਤਾ ਹਾਸਲ
Monday, Jun 14, 2021 - 02:57 PM (IST)
ਟੋਕੀਓ (ਭਾਸ਼ਾ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਇਸ ਸਾਲ ਟੋਕੀਓ ਵਿਚ ਓਲੰਪਿਕ ਅਤੇ ਪੈਰਾਲੰਪਿਕ ਦੀ ਮੇਜ਼ਬਾਨੀ ਦੇ ਮਾਮਲੇ ਵਿਚ ਆਪਣੇ ਦੇਸ਼ ਦੇ ਲਈ ਜੀ-7 ਸਮੂਹ ਦੇ ਨੇਤਾਵਾਂ ਤੋਂ ਸਮਰਥਨ ਹਾਸਲ ਕੀਤਾ। ਐਤਵਾਰ ਨੂੰ ਕਾਰਬਿਸ ਬੇ ਵਿਚ ਗੱਲਬਾਤ ਦੇ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਖੇਡਾਂ ਦੌਰਾਨ ‘ਇੰਫੈਕਸ਼ਨ ਕੰਟਰੋਲ’ ਕਿਵੇਂ ਹੋਵੇਗੀ ਇਸ ਦੀ ਜਾਣਕਾਰੀ ਦਿੱਤੀ।
ਜੀ-7 ਸਿਖ਼ਰ ਸੰਮੇਲਨ ਦੇ ਬਾਅਦ ਇਕ ਬਿਆਨ ਵਿਚ ਇਸ ਦੇ ਨੇਤਾਵਾਂ ਨੇ ਖੇਡਾਂ ਨੂੰ ‘ਕੋਵਿਡ-19 ’ਤੇ ਕਾਬੂ ਪਾਉਣ ਵਿਚ ਗਲੋਬਲ ਏਕਤਾ ਦੇ ਪ੍ਰਤੀਕ ਦੇ ਰੂਪ ਵਿਚ ਸੁਰੱਖਿਅਤ ਤਰੀਕੇ ਨਾਲ ਆਯੋਜਿਤ ਕਰਨ ਲਈ ਆਪਣਾ ਸਮਰਥਨ ਦੁਹਰਾਇਆ। ਪਿਛਲੇ ਸਾਲ ਮਹਾਮਾਰੀ ਕਾਰਨ ਮੁਲਤਵੀ ਹੋਈਆਂ ਟੋਕੀਓ ਖੇਡਾਂ ਦਾ ਆਗਾਜ਼ 23 ਜੁਲਾਈ ਤੋਂ ਹੋਣਾ ਹੈ, ਜਿਸ ਲਈ ਵੱਡੀ ਗਿਣਤੀ ਵਿਚ ਵਿਦੇਸ਼ੀ ਖਿਡਾਰੀ ਅਤੇ ਖੇਡ ਨਾਲ ਜੁਣੇ ਲੋਕ ਜਾਪਾਨ ਆਉਣਗੇ।