ਅੰਤਿਮ ਸੰਸਕਾਰ ਲਈ ਜਾ ਰਹੇ ਪਰਿਵਾਰ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ

Saturday, Jun 06, 2020 - 09:47 AM (IST)

ਅੰਤਿਮ ਸੰਸਕਾਰ ਲਈ ਜਾ ਰਹੇ ਪਰਿਵਾਰ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ

ਜਾਰਜੀਆ- ਅਮਰੀਕਾ ਦੇ ਜਾਰਜੀਆ ਵਿਚ ਇਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਪਰਿਵਾਰ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ 4 ਇਕੋ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਵਿਚ 4 ਅਤੇ 6 ਸਾਲ ਦੇ ਬੱਚੇ ਵੀ ਸ਼ਾਮਲ ਸਨ ਅਤੇ ਜਹਾਜ਼ ਦਾ ਪਾਇਲਟ ਵੀ ਹਾਦਸੇ ਵਿਚ ਮਾਰਿਆ ਗਿਆ। 

PunjabKesari

ਸਥਾਨਕ ਸਮੇਂ ਮੁਤਾਬਕ ਦੁਪਹਿਰ 3.15 ਵਜੇ ਇਹ ਹਾਦਸਾ ਉੱਤਰੀ ਜਾਰਜੀਆ ਦੇ ਓਕੋਨੀ ਕੋਲ ਵਾਪਰਿਆ। ਇਹ ਪਰਿਵਾਰ ਇੰਡੀਆਨਾ ਜਾ ਰਿਹਾ ਸੀ। ਫਿਲਹਾਲ ਜਾਂਚ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਤੇ ਪਰਿਵਾਰ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ। 

ਦੱਸਿਆ ਜਾ ਰਿਹਾ ਹੈ ਕਿ 2 ਕੁ ਵਜੇ ਤੋਂ ਬਾਅਦ ਦੋ ਇੰਜਣ ਵਾਲੇ ਛੋਟੇ ਜਹਾਜ਼ ਨੇ ਵਿਲਸਟਨ ਮਿਊਨਸੀਪਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਉਸ ਸਮੇਂ ਤੂਫਾਨ ਵੀ ਆਇਆ ਹੋਇਆ ਸੀ ਤੇ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਹਾਦਸਾ ਤੂਫਾਨ ਕਾਰਨ ਵਾਪਰਿਆ ਜਾਂ ਇਸ ਦਾ ਕੋਈ ਹੋਰ ਕਾਰਨ ਸੀ। ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।


author

Lalita Mam

Content Editor

Related News