ਕੈਲੀਫੋਰਨੀਆ ਦੀ ਮੇਅਰ ਬੌਬੀ ਸਿੰਘ ਐਲਨ ਲਈ ਕੀਤਾ ਗਿਆ ਫੰਡ ਰੇਜਿੰਗ (ਤਸਵੀਰਾਂ)

Thursday, Dec 30, 2021 - 12:37 PM (IST)

ਕੈਲੀਫੋਰਨੀਆ ਦੀ ਮੇਅਰ ਬੌਬੀ ਸਿੰਘ ਐਲਨ ਲਈ ਕੀਤਾ ਗਿਆ ਫੰਡ ਰੇਜਿੰਗ (ਤਸਵੀਰਾਂ)

ਸੈਕਰਾਮੈਂਟੋ  (ਰਾਜ ਗੋਗਨਾ): ਸਿੱਖ ਭਾਈਚਾਰੇ ਨਾਲ ਸੰਬੰਧਤ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਲਈ ਬੀਤੇ ਦਿਨ ਇਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਭਾਈਚਾਰੇ ਵੱਲੋਂ ਵੱਧ ਚੜ੍ਹ ਕੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਕੌਂਸਲ ਮੈਂਬਰ ਡੈਰੇਨ ਸਿਊਨ, ਸੀ.ਐੱਸ.ਡੀ. ਡਾਇਰੈਕਟਰ ਰਾਡ ਬਰਿਊਅਰ, ਸਾਬਕਾ ਮੇਅਰ ਗੈਰੀ ਡੇਵਿਸ, ਕੌਂਸਲ ਮੈਂਬਰ ਵਾਈ.ਕੇ. ਚੈਲਮ, ਕਮਿਸ਼ਨਰ ਅਤੇ ਉੱਘੇ ਸਿੱਖ ਆਗੂ ਸ: ਗੁਰਜਤਿੰਦਰ ਸਿੰਘ ਰੰਧਾਵਾ, ਭਾਵਿਨ ਪਾਰਿਖ, ਜਿੰਕੀ ਡਾਲਰ ਅਤੇ ਇੰਟਰਫੇਥ ਤੋਂ ਅਕਰਮ ਕੇਵਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਹੋਏ।

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 28,000 ਤੋਂ ਵੱਧ ਗੈਰ-ਕਾਨੂੰਨੀ ਚਾਕੂ ਕੀਤੇ ਜ਼ਬਤ

ਇਸ ਮੌਕੇ ਬੋਲਦਿਆਂ ਮੇਅਰ ਬੌਬੀ ਸਿੰਘ ਐਲਨ ਨੇ ਸਮੂਹ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਉਮੀਦ ਜਤਾਈ। ਹਾਜ਼ਰ ਲੋਕਾਂ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦਾ ਵੱਧ ਚੜ੍ਹ ਕੇ ਸਾਥ ਦੇਣਗੇ। ਇਸ ਦੌਰਾਨ ਮਨ-ਪਰਚਾਵੇ ਲਈ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

PunjabKesari


author

Vandana

Content Editor

Related News