ਪੰਜਾਬੀ ਭਾਈਚਾਰੇ ਵੱਲੋਂ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਐਲਨੀ ਲਈ ਕੀਤੀ ਗਈ ਫੰਡ ਰੇਜ਼ਿੰਗ
Thursday, Oct 06, 2022 - 12:04 PM (IST)

ਸੈਕਰਾਮੈਂਟੋ (ਰਾਜ ਗੋਗਨਾ)- ਅਮਰੀਕਾ ’ਚ 8 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਪੂਰੀ ਤਰ੍ਹਾਂ ਭਖੀਆਂ ਹੋਈਆਂ ਹਨ। ਵੱਖ-ਵੱਖ ਸੀਟਾਂ ਲਈ ਚੋਣ ਲੜ ਰਹੇ ਉਮੀਦਵਾਰ ਆਪਣਾ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ। ਇਸੇ ਤਰ੍ਹਾਂ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਐਲਨੀ ਕੋਨਾਲੇਕਸ ਵੀ ਇਸ ਵਾਰ ਚੋਣ ਮੈਦਾਨ ਵਿਚ ਹੈ। ਜਸਪ੍ਰੀਤ ਸਿੰਘ ਅਟਾਰਨੀ ਵੱਲੋਂ ਆਪਣੇ ਸੈਕਰਾਮੈਂਟੋ ਦਫਤਰ ਵਿਖੇ ਉਸ ਲਈ ਇੱਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ।
ਇਸ ਵਿਚ ਹੋਰਨਾਂ ਤੋਂ ਇਲਾਵਾ ਕਾਊਂਟੀ ਸੁਪਰਵਾਈਜ਼ਰ ਲਈ ਉਮੀਦਵਾਰ ਪੈਟ ਹਿਊਮ, ਕਾਂਗਰਸਮੈਨ ਦੀ ਚੋਣ ਲੜ ਰਹੇ ਉਮੀਦਵਾਰ ਡਾ. ਆਸਿਫ ਮੁਹੰਮਦ, ਐਲਕ ਗਰੋਵ ਤੋਂ ਕੌਂਸਲ ਮੈਂਬਰ ਦੀ ਚੋਣ ਲੜ ਰਹੇ ਉਮੀਦਵਾਰ ਰਾਡ ਬਰਿਊਅਰ, ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਗੁਲਿੰਦਰ ਗਿੱਲ, ਨਿੱਕ ਵੜੈਚ, ਗੁਰਮੀਤ ਸਿੰਘ ਵੜੈਚ, ਗੁਰਦੇਵ ਸਿੰਘ ਤੂਰ ਅਤੇ ਕੁਲਜੀਤ ਸਿੰਘ ਸਿੱਧੂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੇ ਬਰੈਂਪਟਨ 'ਚ ਧੂਮਧਾਮ ਨਾਲ ਮਨਾਇਆ ਗਿਆ 'ਦੁਸਹਿਰਾ' (ਤਸਵੀਰਾਂ)
ਇਸ ਮੌਕੇ ਪੰਜਾਬੀ ਭਾਈਚਾਰੇ ਵੱਲੋਂ ਲੈਫਟੀਨੈਂਟ ਗਵਰਨਰ ਐਲਨੀ ਕੋਨਾਲੇਕਸ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।ਅਮਰੀਕਾ ਵਿੱਚ ਪੰਜਾਬੀ ਮੂਲ ਦੇ ਉੱਘੇ ਨਾਮਵਰ ਜਸਪ੍ਰੀਤ ਸਿੰਘ ਅਟਾਰਨੀ ਨੇ ਲੈਫਟੀਨੈਂਟ ਗਵਰਨਰ ਦਾ ਸਵਾਗਤ ਕੀਤਾ ਅਤੇ ਉਮੀਦ ਜ਼ਾਹਿਰ ਕੀਤੀ ਕਿ ਅਗਲੀਆਂ ਚੋਣਾਂ ਵਿਚ ਐਲਨੀ ਕੋਨਾਲੇਕਸ ਗਵਰਨਰ ਦੇ ਤੌਰ ’ਤੇ ਚੋਣ ਲੜੇਗੀ ਅਤੇ ਜ਼ਰੂਰ ਜਿੱਤੇਗੀ। ਇਸ ਮੌਕੇ ਐਲਨੀ ਕੋਨਾਲੇਕਸ ਨੇ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ।