ਹਿੰਦ ਮਹਾਸਾਗਰ ਵਲੋਂ ਚੀਨ-ਪਾਕਿ ਦੀ ਭਾਰਤ ਨੂੰ ਘੇਰਣ ਦੀ ਸਾਜਸ਼

Thursday, Jun 15, 2017 - 01:36 PM (IST)

ਬੀਜਿੰਗ— ਭਾਰਤ ਨੂੰ ਘੇਰਣ ਲਈ ਪਾਕਿਸਤਾਨ ਨਾਲ ਮਿਲ ਕੇ ਚੀਨ ਲਗਾਤਾਰ ਹਿੰਦ ਮਹਾਸਾਗਰ 'ਚ ਆਪਣਾ ਦਖਲ ਵੱਧਾ ਰਿਹਾ ਹੈ। ਇਸ ਬਾਬਤ ਚੀਨ ਅਤੇ ਪਾਕਿਸਤਾਨ ਦੀ ਨੌਸੈਨਾ ਨੇ ਅਰਬ ਸਾਗਰ 'ਚ ਸਯੁੰਕਤ ਸੈਨਿਕ ਅਭਿਆਸ ਕੀਤਾ ਹੈ। ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਮੁਤਾਬਕ ਦੋਹਾਂ ਦੇਸ਼ਾਂ ਦੀ ਨੌਸੈਨਾ ਨੇ ਹਿੰਦ ਮਹਾਸਾਗਰ 'ਚ ਆਪਸੀ ਤਾਲਮੇਲ ਬਿਹਤਰ ਬਣਾਉਣ ਲਈ ਇਹ ਅਭਿਆਸ ਕੀਤਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੀਨ ਦਾ ਇਕ ਜੰਗੀ ਬੇੜਾ ਚਾਰ ਦਿਨਾਂ ਦੇ ਦੌਰੇ 'ਤੇ ਪਾਕਿਸਤਾਨ ਦੇ ਕਰਾਚੀ ਬੰਦਰਗਾਹ 'ਤੇ ਪਹੁੰਚਿਆ ਸੀ।
ਬੀਤੇ ਕਈ ਦਹਾਕਿਆਂ ਤੋਂ ਚੀਨ ਹਿੰਦ ਮਹਾਸਾਗਰ 'ਚ ਆਪਣੀ ਮੌਜੂਦਗੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਸ ਮਾਮਲੇ 'ਚ ਪਾਕਿਸਤਾਨ ਵੀ ਉਸ ਨਾਲ ਮਿਲ ਗਿਆ ਹੈ। ਇਸ ਬਾਬਤ ਚੀਨ ਦੇ ਜੰਗੀ ਬੇੜੇ ਅਤੇ ਪਣਡੁੱਬੀਆਂ ਵਾਰ-ਵਾਰ ਕਰਾਚੀ ਅਤੇ ਗਵਾਦਰ ਤੋਂ ਆ-ਜਾ ਰਹੇ ਹਨ। ਕਰਾਚੀ ਬੰਦਰਗਾਹ ਭਾਰਤੀ ਤੱਟ ਦੇ ਬਹੁਤ ਕਰੀਬ ਹੈ। ਇਸ ਸਥਿਤੀ 'ਚ ਚੀਨ ਭਾਰਤੀ ਯੁੱਧਪੋਤ ਦੇ ਆਉਣ-ਜਾਣ ਦੀ ਜਾਸੂਸੀ ਕਰ ਸਕਦਾ ਹੈ।
ਚੀਨ ਆਪਣੇ ਮਰੀਨ ਕੋਰ ਦੇ ਵਿਸਤਾਰ ਦੀ ਵੀ ਯੋਜਨਾ ਬਣਾ ਰਿਹਾ ਹੈ। ਬੀਤੇ ਹਫਤੇ ਅਮਰੀਕਾ ਨੇ ਵੀ ਇਹ ਚਿਤਾਵਨੀ ਦਿੱਤੀ ਸੀ ਕਿ ਚੀਨ ਪਾਕਿਸਤਾਨ 'ਚ ਆਪਣੇ ਸੈਨਿਕ ਠਿਕਾਣੇ ਬਣਾਉਣਾ ਚਾਹੁੰਦਾ ਹੈ। ਪੇਂਟਾਗਨ ਦੁਆਰਾ ਜ਼ਾਰੀ ਰਿਪੋਰਟ ਮੁਤਾਬਕ ਚੀਨ, ਪਾਕਿਸਤਾਨ ਸਮੇਤ ਉਨ੍ਹਾਂ ਦੇਸ਼ਾਂ 'ਚ ਚੀਨੀ ਸੈਨਿਕ ਬੇਸ ਸਥਾਪਿਤ ਕਰ ਸਕਦਾ ਹੈ ਜਿਸ ਨਾਲ ਉਸ ਦੇ ਦੋਸਤਾਨਾ ਅਤੇ ਸਾਮਰਿਕ ਰਿਸ਼ਤੇ ਰਹੇ ਹਨ। ਹਾਲ ਹੀ 'ਚ ਪਾਕਿਸਤਾਨੀ ਅਧਿਕਾਰਿਤ ਕਸ਼ਮੀਰ 'ਚ ਚੀਨ ਦਾ ਦਖਲ ਵਧਿਆ ਹੈ। ਡ੍ਰੈਗਨ ਦੇ ਇਸ ਕਦਮ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਇਸ ਲਈ ਭਾਰਤੀ ਸੁਰੱਖਿਆ ਏਜੰਸੀਆਂ ਚੀਨੀ ਨੌਸੈਨਾ ਦੀਆਂ ਹਰਕਤਾਂ 'ਤੇ ਨਜ਼ਰ ਰੱਖ ਰਹੀ ਹੈ।


Related News