1 ਅਗਸਤ ਤੋਂ ਵਿਦੇਸ਼ੀ ਸੈਲਾਨੀ ਜਾ ਸਕਣਗੇ ਸਾਊਦੀ ਅਰਬ, ਹੋਣਗੀਆਂ ਇਹ ਸ਼ਰਤਾਂ
Friday, Jul 30, 2021 - 06:15 PM (IST)
ਰਿਆਦ (ਬਿਊਰੋ): ਗਲੋਬਲ ਪੱਧਰ 'ਤੇ ਜ਼ਿਆਦਾਤਰ ਦੇਸ਼ ਹੌਲੀ-ਹੌਲੀ ਆਪਣੀਆਂ ਸਰਹੱਦਾਂ ਵਿਦੇਸ਼ੀਆਂ ਲਈ ਖੋਲ੍ਹ ਰਹੇ ਹਨ। ਹੁਣ 17 ਮਹੀਨੇ ਦੇ ਬੰਦ ਦੇ ਬਾਅਦ ਸਾਊਦੀ ਅਰਬ ਆਪਣੀਆਂ ਸਰਹੱਦਾਂ ਮੁੜ ਖੋਲ੍ਹਣ ਜਾ ਰਿਹਾ ਹੈ। ਇਹ ਸਰਹੱਦਾਂ ਸਿਰਫ਼ ਉਹਨਾਂ ਲੋਕਾਂ ਲਈ ਖੁੱਲ੍ਹ ਰਹੀਆਂ ਹਨ ਜਿਹਨਾਂ ਨੇ ਕੋਰੋਨਾ ਵੈਕਸੀਨ ਦੀ ਖੁਰਾਕ ਲਈ ਹੈ। ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਸਿਰਫ਼ ਉਸੇ ਵੈਕਸੀਨ ਦੀ ਖੁਰਾਕ ਦੇ ਨਾਲ ਆਉਣ ਦੀ ਇਜਾਜ਼ਤ ਹੋਵੇਗੀ ਜਿਸ ਨੂੰ ਸਾਊਦੀ ਅਰਬ ਵਿਚ ਮਨਜ਼ੂਰੀ ਮਿਲ ਚੁੱਕੀ ਹੈ। ਇਹ ਵੈਕਸੀਨ ਫਾਈਜ਼ਰ, ਐਸਟ੍ਰਾਜ਼ੈਨੇਕਾ, ਮੋਡਰਨਾ ਅਤੇ ਜਾਨਸਨ ਐਂਡ ਜਾਨਸਨ ਹੈ। ਭਾਵੇਂਕਿ ਰਿਆਦ ਨੇ ਉਮਰਾ ਤੋਂ ਪਾਬੰਦੀਆਂ ਹਟਾਉਣ ਸੰਬੰਧੀ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਹੈ। ਮੁਸਲਿਮ ਸ਼ਰਧਾਲੂਆਂ ਵੱਲੋਂ ਉਮਰਾ ਲਈ ਕੋਈ ਨਿਸ਼ਚਿਤ ਮਿਆਦ ਨਹੀਂ ਹੁੰਦੀ ਅਤੇ ਇਸ ਲਈ ਹਰੇਕ ਸਾਲ ਦੁਨੀਆ ਭਰ ਤੋਂ ਲੱਖਾਂ ਮੁਸਲਿਮ ਇੱਥੇ ਆਉਂਦੇ ਹਨ।
ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਟੂਰਿਜ਼ਮ ਮੰਤਰਾਲੇ ਨੇ ਐਲਾਨ ਕੀਤਾ ਕਿ 1 ਅਗਸਤ ਤੋਂ ਵਿਦੇਸ਼ੀ ਸੈਲਾਨੀਆਂ ਲਈ ਸਾਊਦੀ ਅਰਬ ਆਪਣੇ ਦਰਵਾਜ਼ੇ ਖੋਲ੍ਹ ਰਿਹਾ ਹੈ। ਇਸ ਨੇ ਇਹ ਵੀ ਕਿਹਾ ਕਿ ਸੈਲਾਨੀਆਂ ਨੂੰ ਸਾਊਦੀ ਵਿਚ ਮਨਜ਼ਰੂਸ਼ੁਦਾ ਵੈਕਸੀਨ ਲੈਣ 'ਤੇ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਮੰਤਰਾਲੇ ਨੇ ਦੱਸਿਆ ਕਿ ਅਜਿਹੇ ਸੈਲਾਨੀਆਂ ਲਈ ਕੁਆਰੰਟੀਨ ਵੀ ਲਾਜ਼ਮੀ ਨਹੀਂ ਹੋਵੇਗਾ ਅਤੇ ਨਾ ਹੀ ਨੈਗੇਟਿਵ ਪੀ.ਸੀ.ਆਰ. ਕੋਵਿਡ-19 ਟੈਸਟ ਦੇ ਨਤੀਜੇ ਮੰਗੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਨੇ ਕੋਰੋਨਾ ਖ਼ਿਲਾਫ਼ ਬਣਾਈ ਸ਼ਕਤੀਸ਼ਾਲੀ 'ਐਂਟੀਬੌਡੀ', ਨਵੇਂ ਵੈਰੀਐਂਟਸ 'ਤੇ ਵੀ ਅਸਰਦਾਰ
ਸਾਊਦੀ ਦੀ 36 ਮਿਲੀਅਨ ਦੀ ਆਬਾਦੀ ਵਿਚੋਂ ਹੁਣ ਤੱਕ 26 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲੈ ਚੁੱਕੀ ਹੈ। ਦੇਸ਼ ਵਿਚ ਹੋਏ ਐਲਾਨ ਮੁਤਾਬਕ 1 ਅਗਸਤ ਤੋਂ ਵਿਦਿਅਕ ਸੰਸਥਾਵਾਂ ਅਤੇ ਮਨੋਰੰਜਨ ਸਥਲਾਂ ਸਮੇਤ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਦਾਖਲੇ ਲਈ ਟੀਕਾਕਰਨ ਲਾਜ਼ਮੀ ਹੋਵੇਗਾ। ਇੱਥੇ ਦੱਸ ਦਈਏ ਕਿ ਸਾਊਦੀ ਅਰਬ ਵਿਚ 523,000 ਕੋਰੋਨਾ ਇਨਫੈਕਸ਼ਨ ਮਾਮਲੇ ਮਿਲੇ ਹਨ ਅਤੇ 8,213 ਪੀੜਤਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਦੱਸੋ ਆਪਣੀ ਰਾਏ।