ਅਮਰੀਕਾ ਤੇ ਕੈਨੇਡਾ ਤੋਂ ਲੈ ਕੇ ਜਾਪਾਨ ਤੱਕ ਬਰਫੀਲੇ ਤੂਫਾਨ ਦਾ ਕਹਿਰ, 55 ਲੋਕਾਂ ਦੀ ਮੌਤ

Tuesday, Dec 27, 2022 - 01:28 AM (IST)

ਅਮਰੀਕਾ ਤੇ ਕੈਨੇਡਾ ਤੋਂ ਲੈ ਕੇ ਜਾਪਾਨ ਤੱਕ ਬਰਫੀਲੇ ਤੂਫਾਨ ਦਾ ਕਹਿਰ, 55 ਲੋਕਾਂ ਦੀ ਮੌਤ

ਵਾਸ਼ਿੰਗਟਨ/ਟੋਕੀਓ (ਏਜੰਸੀਆਂ) : ਠੰਡ ਦੇ ਮੌਸਮ ਨੇ ਅਮਰੀਕਾ, ਕੈਨੇਡਾ ਅਤੇ ਜਾਪਾਨ ਵਿਚ ਵਿਕਰਾਲ ਰੂਪ ਧਾਰਨ ਕਰ ਲਿਆ ਹੈ, ਜਿਸ ਵਿਚ 55 ਲੋਕਾਂ ਦੀ ਮੌਤ ਹੋ ਗਈ ਹੈ। ਬਰਫਬਾਰੀ ਦੇ ਕਹਿਰ ਨਾਲ ਆਮ ਜਨਜੀਵਨ ਅਸਤ-ਵਿਅਸਤ ਹੋ ਗਿਆ। ਹਾਲਾਤ ਇੰਨੇ ਭਿਆਨਕ ਹੋ ਗਏ ਕਿ ਕਈ ਲੋਕ ਬਰਫ਼ ’ਚ ਦੱਬੀਆਂ ਆਪਣੀਆਂ ਕਾਰਾਂ ਦੇ ਅੰਦਰ ਅਤੇ ਸੜਕਾਂ ’ਤੇ ਡਿਗ ਕੇ ਠੰਡ ’ਚ ਜੰਮ ਗਏ ਅਤੇ ਆਪਣਾ ਜਾਨ ਤੋਂ ਹੱਥ ਧੋ ਬੈਠੇ। ਬਰਫੀਲੇ ਤੂਫਾਨ ਨੇ ਪੂਰੇ ਅਮਰੀਕਾ ’ਚ 34 ਲੋਕਾਂ ਦੀ ਜਾਨ ਲੈ ਲਈ, ਜਿਸ ’ਚ ਨਿਊਯਾਰਕ ਸੂਬੇ ਦਾ ਸਭ ਤੋਂ ਵੱਧ ਪ੍ਰਭਾਵਿਤ ਬਫੇਲੋ ਸ਼ਹਿਰ ਹੈ।

ਇਹ ਵੀ ਪੜ੍ਹੋ : SSOC ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ’ਚ ਕੀਤਾ ਪੇਸ਼, ਇੰਨੇ ਦਿਨ ਦਾ ਮਿਲਿਆ ਪੁਲਸ ਰਿਮਾਂਡ

ਬਰਫ਼ਬਾਰੀ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਕਹਿਰ ਦੀ ਠੰਢ ਕਾਰਨ ਲੋਕ ਘਰਾਂ ’ਚ ਕੈਦ ਹੋ ਕੇ ਰਹਿ ਗਏ ਹਨ। ਸਰਦੀਆਂ ਦੇ ਇਸ ਬਰਫੀਲੇ ਤੂਫਾਨ ਨੂੰ ‘ਬੰਬ ਚੱਕਰਵਾਤ’ ਕਿਹਾ ਜਾਂਦਾ ਹੈ। ਇਸ ਸਮੇਂ ਵਾਯੂਮੰਡਲ ਦਾ ਦਬਾਅ ਡਿਗਦਾ ਹੈ, ਜਿਸ ਕਾਰਨ ਭਾਰੀ ਬਰਫਬਾਰੀ ਅਤੇ ਬਰਫੀਲੀਆਂ ਹਵਾਵਾਂ ਚਲਦੀਆਂ ਹਨ।

ਇਹ ਵੀ ਪੜ੍ਹੋ : ਗੁਰੂ ਨਗਰੀ ਦੇ ਅਕਸ ਨੂੰ ਢਾਹ ਲਾ ਰਹੇ ਹਨ ਕੁਝ ਏਜੰਟ, ਵੀਡੀਓ ਹੋ ਰਹੀ ਵਾਇਰਲ

ਕੈਨੇਡਾ ’ਚ ਬਰਫਬਾਰੀ ਕਾਰਨ ਐਤਵਾਰ ਦੁਪਹਿਰ ਤੋਂ ਲਗਭਗ 2 ਲੱਖ ਖਪਤਕਾਰ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਹਜ਼ਾਰਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਕਈ ਲੋਕ ਕ੍ਰਿਸਮਸ ’ਤੇ ਆਪਣੇ ਪਰਿਵਾਰਾਂ ਤੱਕ ਨਹੀਂ ਪਹੁੰਚ ਸਕੇ। ਓਧਰ ਜਾਪਾਨ ’ਚ ਭਾਰੀ ਬਰਫ਼ਬਾਰੀ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦਕਿ 90 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ।

ਇਹ ਵੀ ਪੜ੍ਹੋ : ਗੁਜਰਾਤ ATS ਤੇ ICG ਦੀ ਵੱਡੀ ਕਾਰਵਾਈ, ਕਰੋੜਾਂ ਦੇ ਨਸ਼ੇ ਵਾਲੇ ਪਦਾਰਥਾਂ ਤੇ ਹਥਿਆਰਾਂ ਸਮੇਤ 10 ਪਾਕਿਸਤਾਨੀ ਗ੍ਰਿਫ਼ਤਾਰ

ਜਾਪਾਨ ’ਚ ਪਿਛਲੇ ਹਫ਼ਤੇ ਤੋਂ ਉੱਤਰੀ ਖੇਤਰਾਂ ’ਚ ਭਾਰੀ ਬਰਫ਼ਬਾਰੀ ਹੋ ਰਹੀ ਹੈ, ਹਾਈਵੇ ’ਤੇ ਸੈਂਕੜੇ ਵਾਹਨ ਫਸੇ ਹੋਏ ਹਨ, ਜਿਸ ਕਾਰਨ ਸਾਮਾਨ ਦੀ ਸਪਲਾਈ ’ਚ ਦੇਰੀ ਹੋ ਰਹੀ ਹੈ। ਕਈ ਲੋਕ ਛੱਤਾਂ ਤੋਂ ਬਰਫ਼ ਹਟਾਉਂਦੇ ਸਮੇਂ ਡਿੱਗ ਗਏ ਜਾਂ ਛੱਤਾਂ ਤੋਂ ਡਿੱਗਣ ਵਾਲੇ ਬਰਫ਼ ਦੇ ਤੋਦਿਆਂ ਹੇੇਠ ਦੱਬ ਗਏ। ਇੰਗਲੈਂਡ ਅਤੇ ਸਕਾਟਲੈਂਡ ’ਚ ਵੀ ਭਾਰੀ ਬਰਫ਼ਬਾਰੀ ਹੋਈ ਹੈ।


author

Mandeep Singh

Content Editor

Related News