'ਦੋਸਤ' ਤਾਲਿਬਾਨ ਦਾ ਪਾਕਿ ਨੂੰ ਵੱਡਾ ਝਟਕਾ, 30 ਫ਼ੀਸਦੀ ਵਧਾਏ ਕੋਲੇ ਦੇ ਭਾਅ

Saturday, Jul 02, 2022 - 12:58 PM (IST)

ਇਸਲਾਮਾਬਾਦ (ਇੰਟ.)- ਕੰਗਾਲੀ ਦੀ ਹਾਲਤ ’ਚੋਂ ਲੰਘ ਰਹੇ ਪਾਕਿਸਤਾਨ ਨੂੰ ਹੁਣ 'ਦੋਸਤ' ਤਾਲਿਬਾਨ ਨੇ ਵੱਡਾ ਝਟਕਾ ਦਿੱਤਾ ਹੈ। ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਵਧਦੀ ਮਹਿੰਗਾਈ ਤੋਂ ਬਚਣ ਲਈ ਅਫਗਾਨਿਸਤਾਨ ਤੋਂ ਸਸਤਾ ਕੋਲਾ ਮੰਗਵਾਉਣਾ ਚਾਹੁੰਦੀ ਸੀ। ਤਾਲਿਬਾਨ ਨੂੰ ਜਦੋਂ ਪਾਕਿਸਤਾਨ ਦੇ ਇਸ ਫੈਸਲੇ ਦੀ ਭਿਣਕ ਲੱਗੀ, ਉਸਨੇ ਅਫਗਾਨੀ ਕੋਲੇ ਦੇ ਭਾਅ ਵਿਚ 30 ਫ਼ੀਸਦੀ ਵਾਧਾ ਕਰ ਦਿੱਤਾ ਹੈ। ਤਾਲਿਬਾਨ ਦੇ ਇਕ ਦਾਅ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਹੁਣ ਆਪਣੇ ਨਾਗਰਿਕਾਂ ਨੂੰ ਮਹਿੰਗੀ ਬਿਜਲੀ ਦੇਣ ਲਈ ਮਜਬੂਰ ਹੋਣਾ ਪਵੇਗਾ। ਪਾਕਿਸਤਾਨ ਵਿਚ ਇਸ ਸਮੇਂ ਭਾਰੀ ਬਿਜਲੀ ਕਟੌਤੀ ਚੱਲ ਰਹੀ ਹੈ ਜਿਸ ਨਾਲ ਜਨਤਾ ਪ੍ਰੇਸ਼ਾਨ ਹੈ ਅਤੇ ਕਈ ਥਾਵਾਂ ’ਤੇ ਪ੍ਰਦਰਸ਼ਨ ਹੋਏ ਹਨ। ਅਫਗਾਨ ਮੰਤਰਾਲਾ ਨੇ ਕਿਹਾ ਕਿ ਦੁਨੀਆਭਰ ਵਿਚ ਕੋਲੇ ਦੀ ਭਾਅ ਵਧਣ ਕਾਰਨ ਉਨ੍ਹਾਂ ਨੇ ਇਹ ਭਾਅ ਵਧਾਇਆ ਹੈ।

ਇਹ ਵੀ ਪੜ੍ਹੋ: ਦਰੱਖਤਾਂ ਨਾਲ ਲਟਕਦੇ ਨਜ਼ਰ ਆਏ ‘ਇਨਸਾਨੀ ਕੰਨ’! ਬੜੇ ਮਜ਼ੇ ਨਾਲ ਖਾਂਦੇ ਹਨ ਲੋਕ

ਪਾਕਿਸਤਾਨ ਵਿਦੇਸ਼ੀ ਕਰੰਸੀ ਦੀ ਭਾਰੀ ਕਮੀ ਨਾਲ ਜੂਝ ਰਿਹੈ
ਪਾਕਿਸਤਾਨ ਇਸ ਸਮੇਂ ਕਤਰ ਦੇ ਐੱਲ. ਐੱਨ. ਜੀ. ਦੀ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਚ ਗੁਣਵੱਤਾ ਵਾਲੇ ਇਸ ਅਫਗਾਨੀ ਕੋਲੇ ਨਾ ਨਾਲ ਸਿਰਫ ਸਸਤੀ ਬਿਜਲੀ ਮਿਲੇਗੀ ਸਗੋਂ ਦੇਸ਼ ਦੀ ਬਹੁਤ ਜ਼ਰੂਰੀ ਵਿਦੇਸ਼ੀ ਕਰੰਸੀ ਵੀ ਬਚੇਗੀ। ਪਾਕਿਸਤਾਨ ਅੱਜਕਲ ਵਿਦੇਸ਼ੀ ਕਰੰਸੀ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ। ਸ਼ਾਹਬਾਜ਼ ਸਰਕਾਰ ਨੇ ਡਲਾਰ ਦੀ ਥਾਂ ਪਾਕਿਸਤਾਨੀ ਰੁਪਏ ਵਿਚ ਇਸ ਕੋਲੇ ਦੇ ਇਮਪੋਰਟ (ਦਰਾਮਦ) ਨੂੰ ਮਨਜ਼ੂਰੀ ਦਿੱਤੀ ਸੀ ਤਾਂ ਜੋ ਸਸਤੀ ਬਿਜਲੀ ਮਿਲ ਸਕੇ।

ਇਹ ਵੀ ਪੜ੍ਹੋ: ਅਮਰੀਕਾ: ਉੱਤਰੀ ਕੈਰੋਲੀਨਾ 'ਚ 1 ਸਾਲ ਦੇ ਬੱਚੇ ਨੂੰ ਕਾਰ 'ਚ ਛੱਡ ਕੇ ਕੰਮ 'ਤੇ ਗਿਆ ਪਿਤਾ, ਮਾਸੂਮ ਦੀ ਮੌਤ

ਪਾਕਿਸਤਾਨ ਵਿਚ ਸੰਚਾਰ ਸੇਵਾ ਠੱਪ ਹੋਣ ਦਾ ਸੰਕਟ
ਪਾਕਿਸਤਾਨ ਵਿਚ ਪ੍ਰਮੁੱਖ ਸਹਿਰਾਂ ਨੂੰ ਲਗਾਤਾਰ ਪਾਵਰਕਟ ਦੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਕਾਰਨ ਹੁਣ ਟੈਲੀਕਾਮ ਆਪ੍ਰੇਟਰਾਂ ਨੇ ਦੇਸ਼ ਵਿਚ ਮੋਬਾਈਲ ਅਤੇ ਇੰਟਰਨੈੱਟ ਸਰਵਿਸ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਨੂੰ ਚਿਤਾਵਨੀ ਦਿੱਤੀ ਕਿ ਜੁਲਾਈ ਦੇ ਆਉਣ ਵਾਲੇ ਮਹੀਨੇ ਵਿਚ ਉਨ੍ਹਾਂ ਨੂੰ ਲੋਡ ਸ਼ੇਟਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨ ਵਿਚ 22 ਹਜ਼ਾਰ ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ ਜਦਕਿ ਲੋੜ 26 ਹਜ਼ਾਰ ਮੈਗਾਵਾਟ ਦੀ ਹੈ। ਅਜਿਹੇ ਵਿਚ ਪਾਕਿਸਤਾਨ ਵਿਚ 4 ਹਜ਼ਾਰ ਮੈਗਾਵਾਟ ਬਿਜਲੀ ਦੀ ਕਮੀ ਹੈ। ਹਾਲ ਦੇ ਦਿਨਾਂ ਵਿਚ ਪਾਕਿਸਤਾਨ ਵਿਚ ਬਿਜਲੀ ਦੀ ਕਮੀ ਵਧ ਕੇ 7800 ਮੈਗਾਵਾਟ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਗਰਭਪਾਤ ਕਾਨੂੰਨ ਦੇ ਫ਼ੈਸਲੇ ਤੋਂ ਬਾਅਦ ਨਸਬੰਦੀ ਕਰਵਾਉਣ ਲੱਗੇ ਨੌਜਵਾਨ

ਤੇਲ ਰਾਹੀਂ ਬਿਜਲੀ ਪੈਦਾ ਕਰਦੇ ਪਾਕਿ ਪਾਵਰ ਪਲਾਂਟ
ਪਾਕਿਸਤਾਨ ਵਿਚ ਬਿਜਲੀ ਸੰਕਟ ਦਾ ਮੁੱਖ ਕਾਰਨ ਆਰਥਿਕ ਬਦਹਾਲੀ ਹੈ। ਦਰਅਸਲ, ਪਾਕਿਸਤਾਨ ਦੇ ਜ਼ਿਆਦਾਤਰ ਪਾਵਰ ਪਲਾਂਟਾਂ ਵਿਚ ਤੇਲ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਨ੍ਹਾਂ ਪਾਵਰ ਪਲਾਂਟਾਂ ਵਿਚ ਇਸਤੇਮਾਲ ਹੋਣ ਵਾਲੇ ਤੇਲ ਨੂੰ ਵਿਦੇਸ਼ਾਂ ਤੋਂ ਇਮਪੋਰਟ (ਦਰਾਮਦ) ਕੀਤਾ ਜਾਂਦਾ ਹੈ। ਯੂਕ੍ਰੇਨ ਜੰਗ ਤੋਂ ਬਾਅਦ ਦੁਨੀਆ ਭਰ ਵਿਚ ਤੇਲ ਦੀ ਕੀਮਤ ਵਿਚ ਦੁਗਣੇ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਸਮੇਂ ਡਾਲਰ ਦਾ ਮੁਕਾਬਲੇ ਪਾਕਿਸਤਾਨੀ ਰੁਪਇਆ 202 ਰੁਪਏ ਪ੍ਰਤੀ ਡਾਲਰ ਤੱਕ ਪਹੁੰਚ ਗਿਆ ਹੈ। ਅਜਿਹੇ ਵਿਚ ਸਰਕਾਰ ਤੇਲ ਦਾ ਇਮਪੋਰਟ ਘੱਟ ਤੋਂ ਘੱਟ ਕਰਨਾ ਚਾਹੁੰਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News