ਸਹੇਲੀ ਨੇ ਮੰਗਿਆ ਫ਼ੋਨ ਦਾ ਪਾਸਵਰਡ ਤਾਂ ਮੁੰਡੇ ਨੇ ਮਾਰ 'ਤੀ ਸਮੁੰਦਰ 'ਚ ਛਾਲ(Video)
Saturday, Jul 20, 2024 - 05:29 PM (IST)
ਇੰਟਰਨੈਸ਼ਨਲ ਡੈੱਸਕ - ਸੋਸ਼ਲ ਮੀਡੀਆ 'ਤੇ ਪਤੀ-ਪਤਨੀ ਅਤੇ ਪ੍ਰੇਮਿਕਾ-ਬੁਆਏਫ੍ਰੈਂਡ ਵਿਚਾਲੇ ਫੋਨ ਦੇ ਪਾਸਵਰਡ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹ ਰਹਿੰਦੀਆਂ ਹਨ। ਪਰ ਹਾਲ ਹੀ 'ਚ ਇਕ ਲੜਕੇ ਨਾਲ ਅਜਿਹਾ ਕੀ ਹੋਇਆ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਹ ਮਾਮਲਾ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਦੋਂ ਉਸ ਦੀ ਪ੍ਰੇਮਿਕਾ ਨੇ ਉਸ ਤੋਂ ਫੋਨ ਦਾ ਪਾਸਵਰਡ ਮੰਗਿਆ ਤਾਂ ਉਸ ਦੇ ਸਾਹਮਣੇ ਹੀ ਉਸ ਲੜਕੇ ਨੇ ਸਮੁੰਦਰ 'ਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਆਪਣੀ ਪ੍ਰੇਮਿਕਾ ਅਤੇ ਪੁਲਸ ਦੇ ਸਾਹਮਣੇ ਸਮੁੰਦਰ ਵਿਚ ਛਾਲ ਮਾਰ ਦਿੱਤੀ ਗਈ ਕਿਉਂਕਿ ਉਹ ਆਪਣੀ ਪ੍ਰੇਮਿਕਾ ਨੂੰ ਆਪਣੇ ਫ਼ੋਨ ਦਾ ਪਾਸਵਰਡ ਨਹੀਂ ਦੇਣਾ ਚਾਹੁੰਦਾ ਸੀ। ਇਹ ਮਾਮਲਾ ਅਮਰੀਕਾ ਦੇ ਫਲੋਰਿਡਾ ਦਾ ਮੰਨਿਆ ਜਾ ਰਿਹਾ ਹੈ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਪੁਲਸ ਅਧਿਕਾਰੀ ਉਸ ਦਾ ਪਿੱਛਾ ਕਰਦੇ ਰਹੇ ਅਤੇ ਕਰੀਬ 7 ਮਿੰਟ ਤੈਰ ਕੇ ਲੜਕਾ ਸਮੁੰਦਰ ਦੇ ਕਿਨਾਰੇ ਪਹੁੰਚ ਗਿਆ। ਪੂਰੀ ਵੀਡੀਓ ਯੂਟਿਊਬ ਚੈਨਲ Arrested on Cam 'ਤੇ ਵੀ ਅਪਲੋਡ ਕੀਤੀ ਗਈ ਹੈ। ਇਸ ਦੇ ਨਾਲ ਹੀ X 'ਤੇ ਨਿਊਯਾਰਕ ਪੋਸਟ ਨੇ ਆਪਣੇ ਹੈਂਡਲ @nypost ਤੋਂ ਤਸਵੀਰਾਂ ਸ਼ੇਅਰ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਲੜਕਾ ਕਾਫੀ ਦੇਰ ਤੱਕ ਪੁਲਸ ਨਾਲ ਗੱਲ ਕਰਦਾ ਅਤੇ ਬਹਿਸ ਕਰਦਾ ਨਜ਼ਰ ਆ ਰਿਹਾ ਹੈ ਅਤੇ ਅਗਲੇ ਹੀ ਪਲ ਉਸ ਨੇ ਕਿਸ਼ਤੀ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਪੁਲਸ ਉਸ ਨੂੰ ਪੁੱਛਦੀ ਹੈ ਕਿ ਜੇਕਰ ਕੀ ਉਹ ਸਮੁੰਦਰ ਵਿਚ ਛਾਲ ਮਾਰਦਾ ਹੈ ਤਾਂ ਕੀ ਹੋਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਪੁਲਸ ਨੂੰ ਸਮੁੰਦਰ ਦੇ ਇਸ ਖੇਤਰ ਵਿੱਚ ਇੱਕ ਸ਼ੱਕੀ ਕਿਸ਼ਤੀ ਦੀ ਸੂਚਨਾ ਮਿਲੀ ਸੀ। ਪੁਲਸ ਅਧਿਕਾਰੀਆਂ ਨੇ ਲੜਕੇ ਅਤੇ ਉਸ ਦੀ ਪ੍ਰੇਮਿਕਾ ਤੋਂ ਪਛਾਣ ਪੱਤਰ ਮੰਗੇ ਪਰ ਲੜਕਾ ਪੁਲਸ ਨੂੰ ਆਪਣਾ ਪਛਾਣ ਪੱਤਰ ਨਹੀਂ ਦਿਖਾਉਣਾ ਚਾਹੁੰਦਾ ਸੀ। ਪੁਲਸ ਦੇ ਸਮਝਾਉਣ ਦੇ ਬਾਵਜੂਦ ਲੜਕਾ ਆਪਣੀ ਗੱਲ 'ਤੇ ਅੜਿਆ ਰਿਹਾ ਅਤੇ ਪੁਲਸ ਤੋਂ ਵਾਰੰਟ ਦੀ ਮੰਗ ਕੀਤੀ। ਇਸ ਦੌਰਾਨ ਪ੍ਰੇਮਿਕਾ ਉਸ ਨੂੰ ਸ਼ਾਂਤ ਹੋਣ ਲਈ ਕਹਿੰਦੀ ਰਹੀ।
ਇਸ ਦੌਰਾਨ ਪ੍ਰੇਮਿਕਾ ਨੇ ਲੜਕੇ ਤੋਂ ਉਸ ਦਾ ਫੋਨ ਮੰਗਿਆ ਤਾਂ ਕਿ ਉਹ ਬੌਸ ਨਾਲ ਗੱਲ ਕਰਕੇ ਮਾਮਲਾ ਸ਼ਾਂਤ ਕਰ ਸਕੇ ਪਰ ਉਹ ਤਿਆਰ ਨਹੀਂ ਹੋਇਆ ਅਤੇ ਕਿਸ਼ਤੀ ਤੋਂ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਉਸ ਦੀ ਪ੍ਰੇਮਿਕਾ ਪਾਣੀ ਵਿਚ ਛਾਲ ਮਾਰਨ 'ਤੇ ਉਸ ਨਾਲ ਸਬੰਧ ਤੋੜ ਲੈਣ ਦੀ ਧਮਕੀ ਵੀ ਦੇ ਰਹੀ ਸੀ ਪਰ ਇਸ ਦੇ ਬਾਵਜੂਦ ਲੜਕਾ ਨਹੀਂ ਮੰਨਿਆ ਅਤੇ ਤੁਰੰਤ ਪਾਣੀ ਵਿਚ ਛਾਲ ਮਾਰ ਦਿੱਤੀ। ਹੁਣ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।