''ਆਸੀਸ ਪ੍ਰੋਗਰਾਮ'' ਦੌਰਾਨ ਫਰਿਜ਼ਨੋ ''ਚ ਲੱਗੀਆਂ ਰੌਣਕਾਂ

Wednesday, Nov 17, 2021 - 01:06 AM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-ਅੱਜ ਦੇ ਸਮੇਂ ਅੰਦਰ ਵਿਦੇਸ਼ੀਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪਰਿਵਾਰ ਦਾ ਆਪਸੀ ਇਕ-ਦੂਜੇ ਨੂੰ ਸਮਾਂ ਦੇਣਾ ਬਹੁਤ ਮੁਸ਼ਕਲ ਹੋ ਗਿਆ ਹੈ। ਖਾਸਕਰ ਬਹੁਤ ਬਜ਼ੁਰਗ ਅਤੇ ਸਿਆਣੀ ਉਮਰ ਦੀਆਂ ਔਰਤਾਂ ਘਰ ਬਾਹਰੀ ਕੰਮ-ਕਾਰ ਤੋਂ ਇਲਾਵਾ ਘਰ ਦੇ ਚੁੱਲੇ-ਚੌਕੇ (ਰਸੋਈ) ਤੱਕ ਸੀਮਤ ਹੋ ਗਈਆਂ ਹਨ। ਇਸ ਤੋਂ ਇਲਾਵਾ ਬਹੁਤੇ ਘਰਾਂ 'ਚ ਬਜ਼ੁਰਗ ਔਰਤਾਂ ਹੀ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਦੇਖ-ਭਾਲ ਤੋਂ ਇਲਾਵਾ ਘਰ ਦੀ ਰਸੋਈ ਦੇ ਕੰਮ ਅਤੇ ਬੱਚੇ ਸੰਭਾਲਣ ਤੱਕ ਸਾਰਾ ਕੰਮ ਉਹ ਕਰਦੀਆਂ ਹਨ। ਇਸੇ ਤਰਾਂ ਆਪਣੇ ਪਰਿਵਾਰ ਦੇ ਸੋਹਣੇ ਭਵਿੱਖ ਅਤੇ ਜ਼ਰੂਰਤਾਂ ਲਈ ਵੱਖ-ਵੱਖ ਖੇਤਰਾਂ 'ਚ ਨੌਕਰੀਆਂ ਕਰ ਮਰਦਾ ਦੇ ਬਰਾਬਰ ਘਰ ਦੀ ਆਰਥਿਕਤਾ 'ਚ ਹਿੱਸਾ ਵੀ ਪਾਉਂਦੀਆਂ ਹਨ। ਉਨ੍ਹਾਂ ਦਾ ਹੀ ਆਸ਼ੀਰਵਾਦ ਹੈ ਕਿ ਪਰਿਵਾਰ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ।

ਇਹ ਵੀ ਪੜ੍ਹੋ : ਮੁੜ ਸਥਾਪਿਤ ਕੀਤੀ ਗਈ ਮਾਲਵਾ ਬ੍ਰਦਰਜ਼ USA ਜਥੇਬੰਦੀ

PunjabKesari

ਇਸੇ ਬਜ਼ੁਰਗ ਔਰਤਾਂ ਦੀ ਦੇਣ ਅਤੇ ਮਿਲੇ ਆਸ਼ੀਰਵਾਦ ਦੇ ਮਾਣ ਸਤਿਕਾਰ 'ਚ ਇਹ ਪ੍ਰੋਗਰਾਮ ਸਿਰਫ ਔਰਤਾਂ ਲਈ ਹੀ ਰੱਖਿਆ ਗਿਆ ਸੀ। ਇਸੇ ਸਦਕਾ ਨੌਜਵਾਨ ਔਰਤਾਂ ਨੇ ਮਿਲਕੇ ਫਰਿਜ਼ਨੋ ਨਜ਼ਦੀਕੀ ਸ਼ਹਿਰ ਫਾਊਲਰ ਦੇ ਪੈਨਜ਼ੈਕ ਪਾਰਕ 'ਚ “ਆਸੀਸ” ਨਾਂ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਜਿਸ 'ਚ ਮਾਂਵਾਂ-ਧੀਆਂ, ਸੱਸਾ-ਨੂੰਹਾਂ, ਪੋਤੀਆਂ-ਦੋਹਤੀਆਂ ਆਦਿਕ ਸਭ ਰਲ ਇਕੱਠੀਆਂ ਹੋਈਆਂ ਅਤੇ ਆਪਸੀ ਰਲ ਵਿਚਾਰਾ ਦੀ ਸਾਂਝ ਪਾਈ। ਇਸ ਸਮੇਂ ਸਿਆਣੀਆਂ ਹਾਜ਼ਰ ਬਜ਼ੁਰਗ ਔਰਤਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ।  ਜਿਸ ਤੋਂ ਇਲਾਵਾ ਮੰਨੋਰੰਜਨ ਲਈ ਰਲ ਗਿੱਧਾ, ਬੋਲੀਆਂ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਹੋਇਆ। ਪਰ ਇਸ ਸਾਲ ਔਰਤਾਂ ਨੇ ਪੁਰਾਣੇ ਸਮੇਂ ਦੀਆਂ ਆਪਣੇ ਹੱਥੀ ਕਢਾਈ ਅਤੇ ਮੀਨਾਕਾਰੀ ਕੀਤੀਆਂ ਫੁੱਲਕਾਰੀਆਂ ਅਤੇ ਚਾਦਰਾਂ ਦੀ ਅਜ਼ਮਾਇਸ਼ ਵੀ ਕੀਤੀ। ਇਸ ਤੋਂ ਇਲਾਵਾ ਹੱਥੀ ਕਢਾਈ ਕਰਨ ਦੇ ਮੁਕਾਬਲੇ ਵੀ ਹੋਏ।

ਇਹ ਵੀ ਪੜ੍ਹੋ : ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ

PunjabKesari

ਪ੍ਰੋਗਰਾਮ 'ਚ ਸ਼ਾਮਲ ਔਰਤਾਂ ਦੁਆਰਾਂ ਪੰਜਾਬੀ ਵਿਰਸੇ ਨੂੰ ਯਾਦ ਕਰਦੇ ਹੋਏ ਗੀਤ ਅਤੇ ਬੋਲੀਆਂ ਵੀ ਗਾਈਆਂ ਗਈਆਂ। ਇਸ ਸਮੇਂ ਅਜੋਕੇ ਸਮਾਜਿਕ ਹਾਲਾਤਾਂ ‘ਤੇ ਚੋਟ ਕਰਦੀਆਂ ਵਿਅੰਗਮਈ ਸਕਿੱਟਾਂ ਵੀ ਕੀਤੀਆਂ ਗਈਆਂ। ਬਜ਼ੁਰਗ ਔਰਤਾਂ ਦਾ ‘ਸੀਨੀਅਰ ਗਿੱਧਾ’ ਵੀ ਖਿੱਚ ਦਾ ਕੇਂਦਰ ਰਿਹਾ। ਸੱਜ-ਸਵਰ ਕੇ ਆਈਆਂ ਬੀਬੀਆਂ ਨੂੰ ਇਨਾਮ ਦਿੱਤੇ ਗਏ। ਜਿਸ ਨੂੰ ਸਫਲ ਬਣਾਉਣ 'ਚ ਰਮਨ ਵਿਰਕ, ਜਗਮੀਤ ਰੈਪਸੀ ਅਤੇ ਅਰਵਿੰਦ ਸੇਖੋ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਨੇ ਸਹਿਯੋਗ ਦਿੱਤਾ। ਜਦ ਕਿ ਸਟੇਜ਼ ਸੰਚਾਲਨ ਬਾਖੂਬੀ ਸਾਇਰਨਾਂ ਅੰਦਾਜ 'ਚ ਅੰਜੂ ਮੀਰਾ ਨੇ ਕੀਤਾ। ਇਸ ਸਮੇਂ ਹਾਜ਼ਰੀਨ ਔਰਤਾਂ ਨੇ ਵਿਚਾਰਾ ਦਾ ਅਦਾਨ-ਪ੍ਰਦਾਨ ਵੀ ਕੀਤਾ। ਮੰਨੋਰੰਜਨ ਲਈ ਗੀਤ-ਸੰਗੀਤ, ਗਿੱਧਾ ਅਤੇ ਅਜੋਕੇ ਹਾਲਾਤਾ 'ਤੇ ਸਕਿੱਟਾਂ ਕੀਤੀਆਂ ਗਈਆਂ। ਪ੍ਰੋਗਰਾਮ 'ਚ ਹਾਜ਼ਰ ਸਮੂੰਹ ਔਰਤਾਂ ਨੇ ਲੱਗੇ ਖਾਣੇ ਦੇ ਸਟਾਲ ਤੋਂ ਸੁਆਦਿਸਟ ਖਾਣਿਆ ਦਾ ਅਨੰਦ ਵੀ ਮਾਣਿਆ। ਇੰਨ੍ਹਾਂ ਔਰਤਾਂ ਦੁਆਰਾਂ ਰਲ ਕੇ ਕੀਤਾ ਜਾਣ ਵਾਲਾ ਇਹ ਪ੍ਰੋਗਰਾਮ ਹਰ ਸਾਲ ਦੀ ਤਰਾਂ ਬਦਲਦੀਆਂ ਪੀੜੀਆਂ 'ਚ ਮਾਣ-ਸਨਮਾਨ ਦੀਆਂ ਤੰਦਾਂ ਨੂੰ ਜੋੜਦਾ ਯਾਦਗਾਰੀ ਹੋ ਨਿਬੜਿਆ।

ਇਹ ਵੀ ਪੜ੍ਹੋ : ਅਕਾਸਾ ਏਅਰ ਨੇ ਦਿੱਤੇ 72 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ, ਭਾਰਤ 'ਚ ਜਲਦ ਸ਼ੁਰੂ ਕਰੇਗੀ ਸੇਵਾਵਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News