ਫਰਿਜ਼ਨੋ ਦੇ ਪਿਤਾ-ਪੁੱਤਰ ਨੇ ਬੇ ਏਰੀਆ ਸੀਨੀਅਰ ਗੇਮਜ਼-2025 ''ਚ ਦਿਖਾਈ ਸ਼ਾਨਦਾਰ ਖੇਡ ਪ੍ਰਸਤੁਤੀ

Thursday, Jul 03, 2025 - 05:30 AM (IST)

ਫਰਿਜ਼ਨੋ ਦੇ ਪਿਤਾ-ਪੁੱਤਰ ਨੇ ਬੇ ਏਰੀਆ ਸੀਨੀਅਰ ਗੇਮਜ਼-2025 ''ਚ ਦਿਖਾਈ ਸ਼ਾਨਦਾਰ ਖੇਡ ਪ੍ਰਸਤੁਤੀ

ਸੈਨ ਮਾਟੀਓ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਨਿਵਾਸੀ ਸ. ਰਣਧੀਰ ਸਿੰਘ ਵਿਰਕ (ਉਮਰ 86 ਸਾਲ) ਅਤੇ ਉਹਨਾਂ ਦੇ ਪੁੱਤਰ ਅਮਰਜੀਤ ਸਿੰਘ ਵਿਰਕ (ਉਮਰ 61 ਸਾਲ) ਨੇ ਸੈਨ ਮਾਟੀਓ ਸਿਟੀ ਕਾਲਜ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿੱਚ ਹੋਈ ਬੇ-ਏਰੀਆ ਸੀਨੀਅਰ ਗੇਮਜ਼-2025 ਵਿੱਚ ਭਾਗ ਲੈ ਕੇ ਪੰਜਾਬੀ ਭਾਈਚਾਰੇ ਅਤੇ ਫਰਿਜ਼ਨੋ ਖੇਤਰ ਦਾ ਮਾਣ ਵਧਾਇਆ।

ਇਹ ਵੀ ਪੜ੍ਹੋ : ਭਾਰਤ 'ਚ ਜਲਦੀ ਹੋਵੇਗੀ 'ਸਟਾਰਲਿੰਕ' ਦੀ ਐਂਟਰੀ, ਪਿੰਡ-ਸ਼ਹਿਰ ਹਰ ਥਾਂ ਚੱਲੇਗਾ ਹਾਈ-ਸਪੀਡ ਇੰਟਰਨੈੱਟ

ਰਣਧੀਰ ਸਿੰਘ ਵਿਰਕ ਨੇ ਆਪਣੀ ਉਮਰ ਵਰਗ (85+) 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ:
3 ਚਾਂਦੀ ਦੇ ਤਮਗੇ – ਹੈਮਰ ਥ੍ਰੋ, ਡਿਸਕਸ ਥ੍ਰੋ, ਅਤੇ ਸ਼ਾਟ ਪੁੱਟ ਵਿੱਚ ਜਿੱਤੇ।  1 ਕਾਂਸੀ ਦਾ ਤਮਗਾ – ਜੈਵਲਿਨ ਥ੍ਰੋ ਵਿੱਚ ਜਿੱਤਿਆ।
ਅਮਰਜੀਤ ਸਿੰਘ ਵਿਰਕ, ਜੋ ਕਿ ਭਾਰਤੀ ਫੌਜ ਦੇ ਸਾਬਕਾ ਮੇਜਰ ਰਹਿ ਚੁੱਕੇ ਹਨ, ਨੇ ਆਪਣੀ ਉਮਰ ਵਰਗ (60+) ਵਿੱਚ 1 ਚਾਂਦੀ ਦਾ ਤਮਗਾ ਸ਼ਾਟ ਪੁੱਟ ਵਿੱਚ ਜਿੱਤਿਆ।
ਇਹ ਪਿਤਾ-ਪੁੱਤਰ ਦੀ ਜੋੜੀ ਨੇ ਸਿਰਫ਼ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਸਾਰੇ ਫਰਿਜ਼ਨੋ ਖੇਤਰ ਅਤੇ ਪੰਜਾਬੀ ਭਾਈਚਾਰੇ ਦਾ ਵੀ ਸਿਰ ਮਾਣ ਨਾਲ ਉੱਚਾ ਕੀਤਾ ਹੈ।

ਇਸ ਦੌਰਾਨ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਵੱਲੋਂ ਦੋਹਾਂ ਨੂੰ ਦਿਲੋਂ ਮੁਬਾਰਕਬਾਦ ਹੈ। ਰੱਬ ਇਹਨਾਂ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News