ਫਰਿਜ਼ਨੋ ਸਿਟੀ ਕਾਲਜ ਫਾਇਰ ਅਕੈਡਮੀ ਦੇ ਕੈਡਿਟਾਂ ਨੇ ਨਿਊਯਾਰਕ ਦੇ 9/11 ਸਮਾਰੋਹ ''ਚ ਲਿਆ ਹਿੱਸਾ

Sunday, Sep 12, 2021 - 09:20 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ ਫਰਿਜ਼ਨੋ ਸਿਟੀ ਕਾਲਜ (ਐੱਫ.ਸੀ.ਸੀ.) ਫਾਇਰ ਅਕੈਡਮੀ ਦੇ ਕੈਡਿਟਾਂ ਦੀ ਕਲਾਸ ਪਿਛਲੇ ਤਕਰੀਬਨ 16 ਸਾਲਾਂ ਤੋਂ  ਨਿਊਯਾਰਕ 'ਚ ਹੁੰਦੇ 9/11 ਦੇ ਅੱਤਵਾਦੀ ਹਮਲਿਆਂ ਦੇ ਸਮਾਰੋਹ 'ਚ ਭਾਗ ਲੈਂਦੀ ਆ ਰਹੀ ਹੈ। ਇਸ ਸਾਲ ਵੀ 11 ਸਤੰਬਰ ਨੂੰ ਇਸ ਫਾਇਰ ਅਕੈਡਮੀ ਨੇ ਨਿਊਯਾਰਕ 'ਚ ਹੋਏ 9/11 ਹਮਲਿਆਂ ਦੇ ਸਮਾਗਮਾਂ 'ਚ ਸ਼ਰਧਾਂਜਲੀ ਅਰਪਿਤ ਕਰਨ ਲਈ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ :ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ

ਇਸ ਸਾਲ ਅੱਤਵਾਦੀ ਹਮਲਿਆਂ ਦੀ 20 ਵੀਂ ਬਰਸੀ ਮੌਕੇ ਐੱਫ.ਸੀ.ਸੀ. ਡਾਇਰੈਕਟਰ ਪੀਟਰ ਕਾਕੋਸਾ ਅਨੁਸਾਰ 27 ਕੈਡਿਟਾਂ ਨੇ ਸਮਾਗਮ 'ਚ ਭਾਗ ਲਿਆ। ਸ਼ਨੀਵਾਰ ਨੂੰ, ਫਰਿਜ਼ਨੋ ਸਿਟੀ ਕਾਲਜ ਫਾਇਰ ਅਕੈਡਮੀ ਕੈਡਿਟਾਂ ਦੀ ਕਲਾਸ ਨੇ ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਨਾਲ ਇੱਕ ਸਮਾਰੋਹ 'ਚ ਹਿੱਸਾ ਲਿਆ ਜਿੱਥੇ ਜਾਨਾਂ ਗੁਆਉਣ ਵਾਲੇ 343 ਫਾਇਰ ਫਾਈਟਰਜ਼ 'ਚੋਂ ਹਰੇਕ ਨਾਮ ਨੂੰ ਉੱਚੀ ਆਵਾਜ਼ 'ਚ ਪੜ੍ਹਿਆ ਗਿਆ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਦੇ ਭਰਾ ਦਾ ਤਾਲਿਬਾਨ ਨੇ ਗੋਲੀ ਮਾਰ ਕੇ ਕੀਤਾ ਕਤਲ

ਕਾਕੋਸਾ ਅਨੁਸਾਰ ਇਹ ਕੈਡੇਟ ਲਗਭਗ ਅੱਠ ਹਫਤਿਆਂ ਤੋਂ ਅਕੈਡਮੀ 'ਚ ਹਨ ਅਤੇ ਉਨ੍ਹਾਂ ਨੇ ਨਿਊਯਾਰਕ ਜਾਣ ਦੀ ਇਜਾਜ਼ਤ ਲਈ ਕਈ ਫੰਡਰੇਜ਼ਰ ਇਕੱਠੇ ਕੀਤੇ ਹਨ। ਅਕੈਡਮੀ ਅਨੁਸਾਰ ਕੈਡਿਟ ਸੋਮਵਾਰ ਨੂੰ ਫਰਿਜ਼ਨੋ ਵਾਪਸ ਆ ਜਾਣਗੇ ਅਤੇ ਲਗਭਗ ਚਾਰ ਮਹੀਨਿਆਂ 'ਚ, ਉਨ੍ਹਾਂ ਦੀ ਅਕੈਡਮੀ ਖਤਮ ਹੋ ਜਾਵੇਗੀ ਅਤੇ ਉਹ ਫੋਰਸ 'ਚ ਸ਼ਾਮਲ ਹੋਣ ਲਈ ਤਿਆਰ ਹੋ ਜਾਣਗੇ।

ਇਹ ਵੀ ਪੜ੍ਹੋ : ਕੰਬੋਡੀਆ ਦੀ ਯਾਤਰਾ 'ਤੇ ਹਨ ਚੀਨ ਦੇ ਵਿਦੇਸ਼ ਮੰਤਰੀ, ਵਾਇਰਸ ਤੇ ਵਪਾਰ 'ਤੇ ਹੋਵੇਗੀ ਚਰਚਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News