ਫਰਿਜ਼ਨੋ: ਸੜਕ ਹਾਦਸੇ ਦੌਰਾਨ ਹੋਈ ਦੋ ਲੋਕਾਂ ਦੀ ਮੌਤ

Sunday, Dec 20, 2020 - 12:05 PM (IST)

ਫਰਿਜ਼ਨੋ: ਸੜਕ ਹਾਦਸੇ ਦੌਰਾਨ ਹੋਈ ਦੋ ਲੋਕਾਂ ਦੀ ਮੌਤ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਦੇ ਦੱਖਣ ’ਚ ਹਾਈਵੇ 41 ’ਤੇ ਸ਼ੁੱਕਰਵਾਰ ਰਾਤ ਨੂੰ,  ਹੋਏ ਇਕ ਕਾਰ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਸਾਰਜੇਂਟ ਜੋਸਫ ਬਿਆਨਚੀ ਅਨੁਸਾਰ ਇਹ ਹਾਦਸਾ ਸ਼ਾਮ 5:30 ਵਜੇ ਤੋਂ ਪਹਿਲਾਂ ਵਿਟਨੀ ਐਵੇਨਿਊ ਰਿਵਰਡੇਲ ਨੇੜੇ ਵਾਪਰਿਆ ਹੈ।

ਇਸ ਹਾਦਸੇ ਦੀ ਜਾਣਕਾਰੀ ਦਿੰਦਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਚੌਕ ’ਚ ਲਾਲ ਬੱਤੀ ਹੋਣ ਤੇ ਟ੍ਰੈਫਿਕ ਰੋਕਣ ਦੇ ਬਾਅਦ ਉੱਤਰ ਦਿਸ਼ਾ ਵੱਲ ਜਾਣ ਵਾਲੀ ਇਕ ਬੀ.ਐੱਮ.ਡਬਲਿਊ. ਕਾਰ ਇਕ ਹੋਰ ਕਾਰ ਨਾਲ ਟਕਰਾਈ, ਜਿਸ ਦੇ ਨਤੀਜੇ ਵਜੋਂ ਇਕ ਤੀਜੀ ਕਾਰ ਦੀ ਟੱਕਰ ਵੀ ਇਨ੍ਹਾਂ ਨਾਲ ਹੋ ਗਈ।

ਇਸ ਹਾਦਸੇ ਦੀ ਵਜ੍ਹਾ ਨਾਲ ਆਪਣੀ ਉਮਰ ਦੇ 50 ਦੇ ਦਹਾਕੇ ’ਚ ਇਕ ਮਹਿਲਾ ਤੇ ਆਦਮੀ ਦੀ ਮੌਤ ਹੋ ਗਈ। ਜਦਕਿ ਬੀ. ਐੱਮ. ਡਬਲਯੂ. ਦੇ ਚਾਲਕ ਅਤੇ ਤੀਜੀ ਗੱਡੀ ’ਚ ਸਵਾਰ ਵਿਅਕਤੀਆਂ ’ਚੋਂ ਕਿਸੇ ਦੇ ਜਖ਼ਮੀ ਹੋਣ ਦਾ ਸਮਾਚਾਰ ਨਹੀਂ ਹੈ।


author

Aarti dhillon

Content Editor

Related News