ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ

Monday, Jul 14, 2025 - 12:10 PM (IST)

ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ

ਵਾਸ਼ਿੰਗਟਨ (ਰਾਜ ਗੋਗਨਾ)- ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਦੋਸ਼ ਵਿੱਚ ਅਦਾਲਤ ਨੇ 30-30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਿੰਨਾਂ 'ਚ 39 ਸਾਲਾ ਕੁਮਾਰ ਝਾਅ ਅਤੇ 36 ਸਾਲਾ ਰਜਨੀਸ਼ ਕੁਮਾਰ ਝਾਅ ਦੋਵਾਂ ਨੂੰ 20 ਅਪ੍ਰੈਲ, 2023 ਨੂੰ ਸਿੰਗਾਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਰਵਰੀ 2025 ਵਿੱਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਸੀਏਟਲ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਸਜ਼ਾ ਸੁਣਾਈ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਹੁਣ ਸਿਰਫ਼ 6 ਘੰਟੇ ਦੇ ਨੋਟਿਸ 'ਤੇ ਪ੍ਰਵਾਸੀ ਹੋਣਗੇ ਡਿਪੋਰਟ, Trump ਦੀ ਨਵੀਂ ਪਾਲਿਸੀ

ਇੰਨਾਂ ਦੋ ਭਾਰਤੀ ਭਰਾਵਾਂ ਨੇ ਅਮਰੀਕਾ ਵਿੱਚ ਦੂਸ਼ਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਸੀ। ਇੰਨਾਂ ਝਾਅ ਭਰਾਵਾਂ ਦੀ ਜਾਂਚ 2019 ਵਿੱਚ ਸ਼ੁਰੂ ਹੋਈ ਸੀ ਅਤੇ ਜਾਂਚਕਰਤਾਵਾਂ ਨੇ ਇੰਟਰਨੈੱਟ 'ਤੇ ਪੋਸਟਿੰਗਾਂ ਅਤੇ ਹੋਰ ਸਬੂਤਾਂ ਦੀ ਸਮੀਖਿਆ ਕੀਤੀ ਜੋ ਦਰਸਾਉਂਦੇ ਹਨ ਕਿ ਦੋਵੇਂ ਝਾਅ ਭਰਾਵਾਂ ਅਤੇ ਉਨ੍ਹਾਂ ਦੀ ਕੰਪਨੀ, ਧ੍ਰਿਸ਼ਟੀ ਫਾਰਮਾ ਇੰਟਰਨੈਸ਼ਨਲ ਨੇ ਅਮਰੀਕਾ ਵਿੱਚ ਨੁਸਖ਼ੇ ਵਾਲੀਆਂ ਦਵਾਈਆਂ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਅਪਰਾਧਿਕ ਜਾਂਚ ਦਫ਼ਤਰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਅਤੇ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਦੇ ਗੁਪਤ ਏਜੰਟਾਂ ਨੂੰ ਝਾਅ ਭਰਾਵਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦੇ ਕੁਝ ਉਤਪਾਦਾਂ ਨੂੰ ਖਰੀਦਣ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਵਿੱਚ ਮੁੱਖ ਚਿੰਤਾ ਕੀਟ੍ਰੂਡਾ ਨਾਮਕ ਨਕਲੀ ਦਵਾਈ ਦੀ ਵਿਕਰੀ ਸੀ, ਜੋ ਕਿ ਲੇਟ-ਸਟੇਜ ਕੈਂਸਰ ਲਈ ਵਰਤੀ ਜਾਂਦੀ ਮਰਕ ਦੀ ਦਵਾਈ ਸੀ। ਵਿਸ਼ਲੇਸ਼ਣ ਤੋਂ ਇਹ ਸਿੱਟਾ ਨਿਕਲਿਆ ਕਿ ਭਾਰਤੀ ਮੂਲ ਦੇ  ਝਾਅ ਭਰਾ ਕੀਟ੍ਰੂਡਾ ਨਾਮਕ ਨਕਲੀ ਦਵਾਈਆਂ ਵੇਚ ਰਹੇ ਸਨ, ਜਿਨ੍ਹਾਂ ਵਿੱਚ ਉਹ ਕੋਈ ਵੀ ਸਮੱਗਰੀ ਨਹੀਂ ਸੀ ਜੋ ਅਸਲ ਉਤਪਾਦ ਵਿੱਚ ਸ਼ਾਮਲ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News