ਫਰਾਂਸ ਦੀ ਇਹ ਦਵਾਈ ਕੰਪਨੀ 2021 ''ਚ ਲਿਆਵੇਗੀ ਕੋਰੋਨਾ ਵੈਕਸੀਨ

Monday, Nov 16, 2020 - 08:03 PM (IST)

ਫਰਾਂਸ ਦੀ ਇਹ ਦਵਾਈ ਕੰਪਨੀ 2021 ''ਚ ਲਿਆਵੇਗੀ ਕੋਰੋਨਾ ਵੈਕਸੀਨ

ਪੈਰਿਸ - ਫਰਾਂਸ ਦੀ ਦਵਾਈ ਕੰਪਨੀ 'ਸਨੋਫੀ' ਦੀ ਕੋਰੋਨਾ ਵੈਕਸੀਨ ਨੂੰ ਜੂਨ 2021 ਤੱਕ ਉਪਲੱਬਧ ਕਰਾਉਣ ਦੀ ਯੋਜਨਾ ਹੈ। ਸਨੋਫੀ ਯੂਨਾਈਟਡ ਕਿੰਗਡਮ ਦੀ ਦਵਾਈ ਕੰਪਨੀ ਗਲੈਕਸੋਸਮਿਥਕਲਾਇਨ ਦੇ ਨਾਲ ਕੋਰੋਨਾ ਦੇ ਟੀਕੇ 'ਤੇ ਕੰਮ ਕਰ ਰਹੀ ਹੈ। ਫਰਾਂਸ ਵਿਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਓਲੀਵੀਅਰ ਬੋਗੀਲੋਟ ਨੇ ਸੋਮਵਾਰ ਨੂੰ ਸੀ. ਐੱਨ. ਈ. ਡਬਲਯੂ.  ਐੱਸ. ਮੀਡੀਆ ਆਊਟਲੈੱਟ ਨੂੰ ਇਹ ਜਾਣਕਾਰੀ ਦਿੱਤੀ। ਬੋਗੀਲੋਟ ਨੇ ਆਖਿਆ ਕਿ ਸਨੋਫੀ ਵੈਕਸੀਨ ਦੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਦੇ ਨਤੀਜੇ ਭਰੋਸੇਯੋਗ ਹਨ। ਕੰਪਨੀ ਦਸੰਬਰ ਵਿਚ ਹੀ ਕਲੀਨਿਕਲ ਟ੍ਰਾਇਲ ਦੇ ਤੀਜੇ ਪੜਾਅ ਅਤੇ ਵੈਕਸੀਨ ਨੂੰ ਲਾਂਚ ਕਰਨ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਹੀ ਹੈ।

ਉਨ੍ਹਾਂ ਅੱਗੇ ਆਖਿਆ ਕਿ ਜੇਕਰ ਵੈਕਸੀਨ ਦਾ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਨਿਰਣਾਇਕ ਨਹੀਂ ਵੀ ਰਹਿੰਦਾ ਹੈ ਤਾਂ ਕੰਪਨੀ ਅਗਲੇ ਸਾਲ ਜੂਨ ਵਿਚ ਕੋਰੋਨਾਵਾਇਰਸ ਦੀ ਵੈਕਸੀਨ ਬਜ਼ਾਰ ਵਿਚ ਉਤਾਰ ਦੇਵੇਗੀ। ਪਿਛਲੇ ਹਫਤੇ, ਜਰਮਨ ਜੈਵ ਤਕਨਾਲੋਜੀ ਫਰਮ 'ਬਾਇਓਨਟੈੱਕ' ਅਤੇ ਅਮਰੀਕੀ ਦਵਾਈ ਕੰਪਨੀ 'ਫਾਈਜ਼ਰ' ਨੇ ਕੋਵਿਡ-19 ਵੈਕਸੀਨ ਦੇ ਤੀਜੇ ਪੜਾਅ ਦੇ ਸਫਲ ਕਲੀਨਿਕਲ ਪ੍ਰੀਖਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਹ 90 ਫੀਸਦੀ ਪ੍ਰਭਾਵੀ ਸਾਬਿਤ ਹੋਇਆ ਸੀ। ਵੈਕਸੀਨ ਦੀ ਸਟੋਰੇਜ ਹਾਲਾਂਕਿ, ਮਾਈਨਸ 70 ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਕੀਤੀ ਜਾਂਦੀ ਹੈ, ਜਿਸ ਨੂੰ ਸਿਹਤ ਮਾਹਿਰ ਦੁਨੀਆ ਦੇ ਕੁਝ ਹਿੱਸਿਆਂ ਵਿਚ ਗਰਮ ਜਲਵਾਯੂ ਕਾਰਨ ਸਮੱਸਿਆ ਮੰਨਦੇ ਹਨ। ਬੋਗੀਲਾਟ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੂੰ ਫਲੂ ਦੇ ਟੀਕੇ ਦੀ ਤਰ੍ਹਾਂ ਫ੍ਰਿਜ਼ ਵਿਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੰਜ਼ੈਕਸ਼ਨ ਦੀ ਗਿਣਤੀ ਅਤੇ ਸਾਲਾਨਾ ਟੀਕਾਕਰਣ ਦੇ ਮੁੱਦਿਆਂ 'ਤੇ ਫਿਲਹਾਲ ਕੁਝ ਤੈਅ ਨਹੀਂ ਹੋ ਪਾਇਆ ਹੈ। ਇਸ 'ਤੇ ਸਾਇੰਸਦਾਨ ਚਰਚਾ ਕਰਨਗੇ।


author

Khushdeep Jassi

Content Editor

Related News