ਫਰਾਂਸ ਦੀ ਵੱਡੀ ਕਾਰਵਾਈ, ਅਲ ਕਾਇਦਾ ਦੇ ਟਾਪ ਕਮਾਂਡਰ ਸਣੇ ਕਈ ਅੱਤਵਾਦੀ ਕੀਤੇ ਢੇਰ
Saturday, Nov 14, 2020 - 10:33 AM (IST)

ਪੈਰਿਸ- ਫਰਾਂਸੀਸੀ ਸੁਰੱਖਿਆ ਬਲਾਂ ਤੇ ਫ਼ੌਜੀ ਹੈਲੀਕਾਪਟਰਾਂ ਨੇ ਮਾਲੀ ਵਿਚ ਅਲ ਕਾਇਦਾ ਨਾਲ ਜੁੜੇ ਇਕ ਜਿਹਾਦੀ ਕਮਾਂਡਰ ਨੂੰ ਢੇਰ ਕਰ ਦਿੱਤਾ ਹੈ। ਫਰਾਂਸੀਸੀ ਫ਼ੌਜ ਨੇ ਸ਼ੁੱਕਰਵਾਰ ਨੂੰ ਇਹ ਘੋਸ਼ਣਾ ਕੀਤੀ। ਫਰਾਂਸੀਸੀ ਫ਼ੌਜ ਨੇ ਦੱਸਿਆ ਕਿ ਉਸ ਦੇ ਫ਼ੌਜੀ ਹੈਲੀਕਾਪਟਰਾਂ ਨੇ ਮਾਲੀ ਵਿਚ ਅਲ ਕਾਇਦਾ ਨਾਲ ਜੁੜੇ ਇਕ ਜਿਹਾਦੀ ਕਮਾਂਡਰ ਨੂੰ ਢੇਰ ਕਰ ਦਿੱਤਾ ਹੈ।
ਫਰਾਂਸੀਸੀ ਫ਼ੌਜ ਮੁਖੀ ਕਰਨਲ ਫੈਡਰਿਕ ਬਾਰਬਰੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮੰਗਲਵਾਰ ਨੂੰ ਚਲਾਈ ਮੁਹਿੰਮ ਵਿਚ ਆਰ. ਵੀ. ਆਈ. ਐੱਮ. ਇਸਲਾਮੀ ਕੱਟੜਪੰਥੀ ਸਮੂਹ ਦੇ ਫ਼ੌਜ ਮੁਖੀ ਬਾਹ ਅਗ ਮੂਸਾ ਨੂੰ ਢੇਰ ਕਰ ਦਿੱਤਾ ਹੈ, ਜੋ ਸੰਗਠਨ ਸੰਯੁਕਤ ਰਾਸ਼ਟਰ ਵਲੋਂ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਹੈ ਤੇ ਜਿਸ ਨੂੰ ਦੇਸ਼ ਵਿਚ ਹੋਏ ਕਈ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਕੈਨੇਡਾ, ਯੂ. ਏ. ਈ. ਸਣੇ ਆਸਟ੍ਰੇਲੀਆ ਦੇ ਨੇਤਾਵਾਂ ਨੇ ਦਿੱਤੀ ਦੀਵਾਲੀ ਦੀ ਵਧਾਈ
ਬਾਰਬਰੀ ਨੇ ਕਿਹਾ ਕਿ ਨਿਗਰਾਨੀ ਕਰਨ ਵਾਲੇ ਡਰੋਨਾਂ ਨੇ ਪੂਰਬੀ ਮਾਲੀ ਦੇ ਮੇਨਕਾ ਖੇਤਰ ਵਿਚ ਮੂਸਾ ਦੇ ਟਰੱਕ ਦੀ ਪਛਾਣ ਕਰਨ ਵਿਚ ਫ਼ੌਜ ਦੀ ਮਦਦ ਕੀਤੀ, ਜਿਸ 'ਤੇ ਤਦ ਹੈਲੀਕਾਪਟਰਾਂ ਵਲੋਂ ਹਮਲਾ ਕੀਤਾ ਗਿਆ ਅਤੇ ਫਿਰ 15 ਫਰਾਂਸੀਸੀ ਕਮਾਂਡੋ ਨੂੰ ਘਟਨਾ ਵਾਲ ਸਥਾਨ 'ਤੇ ਭੇਜਿਆ ਹੈ।