ਫਰਾਂਸ ’ਚ ਵੀ ਸ਼ੁਰੂ ਹੋਇਆ ਕਿਸਾਨ ਅੰਦੋਲਨ, ਉਪਜ ਦੀਆਂ ਘੱਟ ਕੀਮਤਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਅਨਦਾਤਾ
Friday, Mar 05, 2021 - 01:05 PM (IST)
 
            
            ਪੈਰਿਸ : ਭਾਰਤ ਦੇ ਬਾਅਦ ਹੁਣ ਫਰਾਂਸ ਵਿਚ ਵੀ ਉਪਜ ਦੀ ਬਿਹਤਰ ਕੀਮਤ ਨੂੰ ਲੈ ਕੇ ਕਿਸਾਨ ਅੰਦੋਲਨ ਭੜਕ ਉਠਿਆ ਹੈ ਅਤੇ ਕਿਸਾਨ ਸੜਕਾਂ ’ਤੇ ਉਤਰ ਆਏ ਹਨ। ਕਿਸਾਨਾਂ ਦੀ ਮੰਗ ਹੈ ਕਿ ਦੇਸ਼ ਵਿਚ ਆਰਥਿਕ ਅਸਮਾਨਤਾ, ਕਿਸਾਨਾਂ ਦੀ ਘੱਟਦੀ ਆਮਦਨ ਅਤੇ ਭੋਜਨ ਦੀਆਂ ਕੀਮਤਾਂ ਵਿਚ ਆਈ ਕਮੀ ਵਰਗੇ ਮੁੱਦਿਆਂ ’ਤੇ ਸਰਕਾਰ ਤੁਰੰਤ ਹੱਲ ਕਰੇ। ਫਰਾਂਸ ਵਿਚ ਵੀ ਕਿਸਾਨਾਂ ਨੂੰ ਵੱਡੇ ਪੈਮਾਨੇ ’ਤੇ ਆਪਣੀ ਉਪਜ ਦੀ ਸਹੀ ਕੀਮਤ ਨਹੀਂ ਮਿਲ ਰਹੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਵੱਡੇ-ਵੱਡੇ ਸੁਪਰਮਾਰਕਿਟ ਅਤੇ ਡਿਸਟ੍ਰੀਬਿਊਸ਼ਨ ਸੈਂਟਰਾਂ ਕਾਰਨ ਉਨ੍ਹਾਂ ਦੇ ਉਪਜ ਦੀ ਕੀਮਤ ਪ੍ਰਭਾਵਿਤ ਹੋ ਰਹੀ ਹੈ।
ਇਹ ਵੀ ਪੜ੍ਹੋ: ਚੋਣਾਂ ’ਚ ਹਾਰ ਮਗਰੋਂ ਸ਼ਰਮਸਾਰ ਇਮਰਾਨ ਖਾਨ, ਕਿਹਾ- ਮੇਰੇ 15-16 MP ਵਿਕ ਗਏ

ਕਿਸਾਨ ਸੰਗਠਨਾ ਦੇ ਪ੍ਰਤੀਨਿਧੀ ਆਪਣੇ ਉਤਪਾਦਾਂ ਨੂੰ ਖ਼ਰੀਦਣ ਵਾਲੇ ਵੱਡੇ-ਵੱਡੇ ਹੋਲਸੇਲਰਸ ਨਾਲ ਗੱਲਬਾਤ ਕਰ ਰਹੇ ਹਨ। ਦਰਅਸਲ ਫਰਾਂਸ ਦੇ ਸੁਪਰਮਾਰਕਿਟ 2018 ਵਿਚ ਪਾਸ ਕੀਤੇ ਗਏ ਇਕ ਕਾਨੂੰਨ ਤਹਿਤ ਕਿਸਾਨਾਂ ਨਾਲ ਕੀਮਤਾਂ ਨੂੰ ਲੈ ਕੇ ਗੱਲਬਾਤ ਕਰਨ ਨੂੰ ਮਜਬੂਰ ਹਨ। ਦੋਵਾਂ ਪੱਖਾਂ ਦੀ ਗੱਲਬਾਤ ਵਿਚ ਫਰਾਂਸੀਸੀ ਸਰਕਾਰ ਦੇ ਪ੍ਰਤੀਨਿਧੀ ਵੀ ਹਿੱਸਾ ਲੈ ਰਹੇ ਹਨ। ਹਾਲਾਂਕਿ, ਪਿਛਲੇ 1 ਮਹੀਨੇ ਤੋਂ ਜਾਰੀ ਇਸ ਅੰਦੋਲਨ ਦਾ ਕੋਈ ਹੱਲ ਹੁੰਦਾ ਅਜੇ ਦਿਖਾਈ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ: ਮੰਗਲ ਮਿਸ਼ਨ ਨੂੰ ਵੱਡਾ ਝਟਕਾ, ਮੰਜਿਲ ਨੇੜੇ ਪਹੁੰਚ ਕੇ ਅੱਗ ਦੇ ਭੰਬੂਕੇ ’ਚ ਬਦਲਿਆ ਐਲਨ ਮਸਕ ਦਾ ਰਾਕੇਟ
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਲਾਗਤ ਦੀ ਭਰਪਾਈ ਕਰਨ ਦੇ ਬਰਾਬਰ ਦੀ ਉਪਜ ਦਾ ਮੁੱਲ ਨਹੀਂ ਪਾ ਰਹੇ ਹਨ। ਉਥੇ ਹੀ ਇਨ੍ਹਾਂ ਸੁਪਰਮਾਕਿਟਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜ਼ਿਆਦਾ ਫ਼ਾਇਦਾ ਪਹੁੰਚਾਉਣ ਲਈ ਉਪਭੋਗਤਾਵਾਂ ’ਤੇ ਇਸ ਦਾ ਬੋਝ ਨਹੀਂ ਪਾ ਸਕਦੇ ਹਨ। ਇਸ ਕਾਰਨ ਗਤੀਰੋਧ ਬਣਿਆ ਹੋਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            