ਕੈਨੇਡਾ ''ਚ ਆ ਰਿਹੈ ਰੇਵੜੀ ਕਲਚਰ! ਸਾਰੇ ਨਾਗਰਿਕਾਂ ਲਈ ਘੱਟੋ-ਘੱਟ ਆਮਦਨ ਦੇ ਅਧਿਕਾਰ ਦੀ ਤਿਆਰੀ
Wednesday, Nov 01, 2023 - 01:17 AM (IST)
ਇੰਟਰਨੈਸ਼ਨਲ ਡੈਸਕ: ਕੋਰੋਨਾ ਮਹਾਮਾਰੀ ਤੋਂ ਬਾਅਦ ਰੂਸ-ਯੂਕਰੇਨ ਯੁੱਧ ਅਤੇ ਹੁਣ ਇਜ਼ਰਾਈਲ-ਹਮਾਸ ਸੰਘਰਸ਼ ਦਾ ਪੂਰੀ ਦੁਨੀਆ ਦੀ ਅਰਥਵਿਵਸਥਾ 'ਤੇ ਬੁਰਾ ਅਸਰ ਪਿਆ ਹੈ। ਪੱਛਮੀ ਅਤੇ ਯੂਰਪੀ ਦੇਸ਼ਾਂ ਵਿਚ ਮਹਿੰਗਾਈ ਆਪਣੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਮਹਿੰਗਾਈ ਵਧਣ ਨਾਲ ਲੋਕਾਂ ਦੀ ਆਮਦਨ ਵਿਚ ਭਾਰੀ ਗਿਰਾਵਟ ਆਈ ਹੈ। ਇੰਨਾ ਹੀ ਨਹੀਂ ਲੋਕਾਂ ਦੀਆਂ ਨੌਕਰੀਆਂ ਵੀ ਚਲੀਆਂ ਗਈਆਂ ਹਨ। ਦੁਨੀਆ ਵਿਚ ਲਗਾਤਾਰ ਵੱਧਦੇ ਸੰਘਰਸ਼ ਦੇ ਵਿਚਕਾਰ, ਜੀਵਨ ਬਸਰ ਕਰਨਾ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਹੈ ਅਤੇ ਇਸ ਦਾ ਅਸਰ ਕੈਨੇਡਾ ਵਿਚ ਵੀ ਦੇਖਣ ਨੂੰ ਮਿਲਣ ਲੱਗਾ ਹੈ। ਕਿਉਂਕਿ ਕੈਨੇਡਾ ਵਿਚ ਰੋਜ਼ਾਨਾ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਕੈਨੇਡਾ ਵਿਚ ਜਲਦ ਹੀ ਰੇਵੜੀ ਕਲਚਰ ਲਾਗੂ ਹੋ ਸਕਦਾ ਹੈ। ਕੈਨੇਡੀਅਨ ਸਰਕਾਰ ਨਾਗਰਿਕਾਂ ਨੂੰ ਨਕਦ ਭੁਗਤਾਨ ਕਰਨ 'ਤੇ ਵਿਚਾਰ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - 1 ਨਵੰਬਰ ਦੀ ਮਹਾਡਿਬੇਟ ਬਾਰੇ ਸੁਨੀਲ ਜਾਖੜ ਨੂੰ ਆਪ ਦਾ ਮੋੜਵਾਂ ਜਵਾਬ
ਲੱਖਾਂ ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਆਮਦਨ ਪ੍ਰਦਾਨ ਕਰਨ ਲਈ ਕੈਨੇਡਾ ਦਾ ਬਿੱਲ S233 ਇਸ ਸਾਲ ਦੇ ਸ਼ੁਰੂ ਵਿਚ ਵਿਚਾਰਿਆ ਜਾ ਰਿਹਾ ਹੈ। 17 ਅਕਤੂਬਰ ਨੂੰ ਸਥਾਈ ਸੈਨੇਟ ਕਮੇਟੀ ਨੇ ਐਸ. 233 ਦਾ ਅਧਿਐਨ ਕੀਤਾ, ਜੋ ਇਸ ਸਮੇਂ ਪਾਈਪਲਾਈਨ ਵਿਚ ਹੈ। ਕਮੇਟੀ ਨੇ ਇਸ 'ਤੇ ਹੋਣ ਵਾਲੇ ਵਿੱਤੀ ਖਰਚੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਕ ਵਾਰ ਬਿੱਲ S 233 ਦਾ ਅਧਿਐਨ ਪੂਰਾ ਹੋਣ ਤੋਂ ਬਾਅਦ, ਕੈਨੇਡਾ ਵਿਚ ਕਮੇਟੀ ਮੈਂਬਰਾਂ ਅਤੇ ਸੈਨੇਟਰਾਂ ਨੂੰ ਵੋਟ ਪਾਉਣ ਅਤੇ ਬਿੱਲ ਨੂੰ ਹਾਊਸ ਆਫ਼ ਕਾਮਨਜ਼ ਵਿਚ ਭੇਜਣ ਦਾ ਮੌਕਾ ਮਿਲੇਗਾ। ਜਿੱਥੇ ਸਮੀਖਿਆ ਤੋਂ ਬਾਅਦ ਇਹ ਕਾਨੂੰਨ ਬਣ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰਖਾਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਓਨਟਾਰੀਓ ਦੇ ਸੈਨੇਟਰ ਕਿਮ ਪੈਟ ਨੇ ਕਿਹਾ, "ਵਧ ਰਹੀ ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ, ਕੈਨੇਡੀਅਨ ਉਮੀਦ ਕਰਦੇ ਹਨ ਕਿ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਦਾ ਜਵਾਬ ਦੇਵੇਗੀ ਅਤੇ ਜਨਤਕ ਫੰਡਾਂ ਦੀ ਸਮਝਦਾਰੀ ਨਾਲ ਵਰਤੋਂ ਕਰੇਗੀ। ਅਸੀਂ ਬਿੱਲ S233 ਅਤੇ ਬਿੱਲ C233 ਪੇਸ਼ ਕੀਤਾ ਕਿਉਂਕਿ ਕੈਨੇਡੀਅਨਾਂ ਨੂੰ ਗਰੀਬੀ ਵਿਚ ਛੱਡਣ ਨਾਲ ਇਕ ਸਾਲ ਵਿਚ ਲਗਭਗ $80 ਬਿਲੀਅਨ ਖਰਚ ਹੋ ਸਕਦੇ ਹਨ।”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8