ਈਰਾਨ ਦੇ ਰਾਸ਼ਟਰਪਤੀ ਰਇਸੀ ਦੇ ਪਾਕਿਸਤਾਨ ਦੌਰੇ ਦੌਰਾਨ ਮੁਕਤ ਵਪਾਰ ਸਮਝੌਤੇ ''ਤੇ ਬਣ ਸਕਦੀ ਹੈ ਸਹਿਮਤੀ

03/16/2024 4:06:59 PM

ਇਸਲਾਮਾਬਾਦ (ਭਾਸ਼ਾ)- ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੀ ਇਸਲਾਮਾਬਾਦ ਯਾਤਰਾ ਦੌਰਾਨ ਪਾਕਿਸਤਾਨ ਨਾਲ ਮੁਕਤ ਵਪਾਰ ਸਮਝੌਤੇ 'ਤੇ ਸਹਿਮਤੀ ਬਣਨ ਅਤੇ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਸਥਾਨਕ ਮੀਡੀਆ ਨੇ ਪਾਕਿਸਤਾਨ 'ਚ ਈਰਾਨ ਦੇ ਰਾਜਦੂਤ ਡਾਕਟਰ ਰਜ਼ਾ ਅਮੀਰੀ ਮੋਗਦਮ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਡਾਨ' ਅਖਬਾਰ ਦੀ ਖਬਰ ਮੁਤਾਬਕ ਮੁਗਦਮ ਨੇ ਵੀਰਵਾਰ ਨੂੰ ਇਸਲਾਮਾਬਾਦ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਆਈ. ਸੀ. ਸੀ. ਆਈ.) ਦਾ ਦੌਰਾ ਕੀਤਾ ਅਤੇ ਵਪਾਰਕ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ: ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਐੱਫ.ਟੀ.ਏ. ਨਾਲ ਆਪਸੀ ਵਪਾਰ ਵਧੇਗਾ ਅਤੇ ਰਾਸ਼ਟਰਪਤੀ ਰਇਸੀ ਦੇ ਦੌਰੇ ਦੌਰਾਨ ਕਈ ਦੁਵੱਲੇ ਆਰਥਿਕ ਅਤੇ ਵਪਾਰਕ ਸਮਝੌਤਿਆਂ 'ਤੇ ਵੀ ਹਸਤਾਖਰ ਕੀਤੇ ਜਾਣਗੇ। ਹਾਲਾਂਕਿ, ਈਰਾਨ ਦੇ ਰਾਜਦੂਤ ਨੇ ਆਪਣੇ ਦੇਸ਼ ਦੇ ਰਾਸ਼ਟਰਪਤੀ ਦੇ ਆਗਾਮੀ ਦੌਰੇ ਦੇ ਸਮੇਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਮਜ਼ਬੂਤ ​​ਹਵਾਈ ਅਤੇ ਸਮੁੰਦਰੀ ਸੰਪਰਕ ਦੀ ਲੋੜ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧ ਮਜ਼ਬੂਤ ​​ਹੋਣਗੇ ਅਤੇ ਪਾਕਿਸਤਾਨ ਖੇਤਰੀ ਅਤੇ ਵਿਸ਼ਵ ਵਪਾਰ ਨਾਲ ਵੀ ਜੁੜ ਸਕੇਗਾ।

ਇਹ ਵੀ ਪੜ੍ਹੋ: ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਪੁਤਿਨ ਵੱਲੋਂ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ ਲਿਮੋਜ਼ਿਨ ਦੀ ਕੀਤੀ ਸਵਾਰੀ

ਰਾਜਦੂਤ ਨੇ ਸਮੁੰਦਰੀ ਸੰਪਰਕਾਂ, ਖਾਸ ਤੌਰ 'ਤੇ ਕਰਾਚੀ ਅਤੇ ਗਵਾਦਰ ਦੇ ਇਲਾਵਾ ਚਾਬਹਾਰ ਅਤੇ ਬੰਦਰ ਅੱਬਾਸ ਬੰਦਰਗਾਹਾਂ ਨਾਲ ਸੰਪਰਕ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਗਵਾਦਰ ਅਤੇ ਚਾਬਹਾਰ ਨੂੰ ਜੁੜਵਾਂ ਬੰਦਰਗਾਹਾਂ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਆਪਸੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ FTA ਅਤੇ ਦੁਵੱਲੇ ਸਮਝੌਤਿਆਂ ਤੋਂ ਬਾਅਦ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਪਾਕਿਸਤਾਨ ਅਤੇ ਈਰਾਨ ਵਿਚਾਲੇ ਆਪਸੀ ਵਪਾਰ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗਾ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News