ਸਮਾਜ ਸੇਵੀ ਬਹਾਦਰ ਸਿੰਘ ਵੱਲੋ ਸ੍ਰੀ ਚਮਕੋਰ ਸਾਹਿਬ ਵਿਖੇ ਖੋਲੇ ਅੱਖਾਂ ਦੇ ਫ੍ਰੀ ਹਸਪਤਾਲ ਦਾ ਉਦਘਾਟਨ 3 ਮਾਰਚ ਨੂੰ
Saturday, Mar 01, 2025 - 12:40 PM (IST)

ਨਿਊਯਾਰਕ (ਰਾਜ ਗੋਗਨਾ)- ਸੈਲਮ ੳਰੇਗਨ ਰਾਜ ਅਮਰੀਕਾ 'ਚ ਰਹਿੰਦੇ ਪੰਜਾਬ ਨਾਲ ਪਿਛੋਕੜ ਰੱਖਣ ਵਾਲੇ ਸਫਲ ਕਾਰੋਬਾਰੀ ਸਮਾਜਸੇਵੀ ਸ: ਬਹਾਦਰ ਸਿੰਘ ਚੇਅਰਮੈਨ ਵਨ-ਬੀਟ ਮੈਡੀਕਲ ਗਰੁੱਪ ਇੰਡੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਸ੍ਰੀ ਚਮਕੌਰ ਸਾਹਿਬ (ਰੋਪੜ) ਦੇ ਸੰਧੂਆਂ ਰੋਡ 'ਤੇ ਵਨ-ਬੀਟ ਅੱਖਾਂ ਦਾ ਫ੍ਰੀ ਹਸਪਤਾਲ ਖੋਲ ਦਿੱਤਾ ਗਿਆ ਹੈ। ਜਿਸ ਦਾ ਉਦਘਾਟਨ 3 ਮਾਰਚ ਦਿਨ ਸੋਮਵਾਰ ਨੂੰ ਹੋਵੇਗਾ। ਜਿਸ ਵਿੱਚ ਮੁਫਤ ੳ.ਪੀ.ਡੀ, ਮੁਫ਼ਤ ਮੋਤੀਆਬਿੰਦ, ਨਖੂਨਾ ਦਾ ਆਪ੍ਰੇਸ਼ਨ, ਮੁਫ਼ਤ ਅੱਖਾਂ ਦੀ ਜਾਂਚ ਦੇ ਨਾਲ ਫ੍ਰੀ ਆਪ੍ਰਰੇਸ਼ਨ ਕੀਤੇ ਜਾਣਗੇ। ਅਤੇ ਐਨਕਾਂ, ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਅਮਰੀਕਾ 'ਚ ਵੱਸੇ ਉੱਘੇ ਸਮਾਜ ਸੇਵਕ ਬਹਾਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਸੇਵਾਵਾਂ ਹਮੇਸ਼ਾ ਲਈ ਜਨਤਾ ਲਈ ਮੁਫ਼ਤ ਉਪਲਬਧ ਰਹਿਣਗੀਆਂ। ਦੱਸਣਯੋਗ ਹੈ ਕਿ ਇਸ ਸੰਸਥਾ ਬੱਲੋ ਸਮਾਜ, ਵਿੱਦਿਅਕ ਸਿਹਤ ਦੇ ਖੇਤਰ ਵਿੱਚ ਭਰਵਾਂ ਯੋਗਦਾਨ ਪਾਉਂਦੇ ਹਨ। ਦੱਸਣਯੋਗ ਹੈ ਕਿ ਅਮਰੀਕਾ 'ਚ ਵੱਸਦੇ ਇਕ ਸਫਲ ਕਾਰੋਬਾਰੀ ਸ: ਬਹਾਦਰ ਸਿੰਘ ਇਕ ਅਜਿਹੀ ਸ਼ਖਸੀਅਤ ਹਨ ਜਿੰਨਾਂ ਨੇ ਅਮਰੀਕਾ 'ਚ ਰਹਿੰਦਿਆਂ ਸਿੱਖ ਸੇਵਾ ਫਾਉਂਡੇਸ਼ਨ ਸੰਸਥਾ ਰਾਹੀਂ ਸਿੱਖਾਂ ਦੀ ਦਸਤਾਰ ਨੂੰ ਉਤਾਰ ਕੇ ਤਲਾਸ਼ੀ ਲੈਣ ਦੀ ਕਾਰਵਾਈ ਨੂੰ ਰੁਕਵਾਇਆ। ਇਸ ਕਾਰਜ ਲਈ ਸਕੈਨਿੰਗ ਮਸ਼ੀਨਾਂ ਲਗਵਾਈਆਂ। ਪੰਜਾਬ ਦੇ ਫਗਵਾੜਾ 'ਚ ਜਨਮੇ ਬਹਾਦਰ ਸਿੰਘ ਕਈ ਸਾਲ ਪਹਿਲਾਂ ਅਮਰੀਕਾ ਆ ਕੇ ਵੱਸ ਗਏ ਸਨ। ਇਸ ਸਮਾਜਸੇਵੀ ਨੇ ਮਿਹਨਤ ਕਰਕੇ ਉਤਰ ਪ੍ਰਦੇਸ਼ ਦੇ ਲਖੀਮਪੁਰ ਜਿਲ੍ਹੇ ਦੇ ਭੀਰਾ ਖੇਰੀ ਉਨ੍ਹਾਂ ਦੀ ਵੰਨ-ਬੀਟ ਮੈਡੀਕਲ ਗਰੁੱਪ ਨਾਂ ਦੀ ਸੰਸਥਾ ਜਿਸ ਦੇ ਉਹ ਖ਼ੁਦ ਚੇਅਰਮੈਨ ਹਨ, ਵਲੋਂ ਨਰਸਿੰਗ ਕਾਲਜ, ਹਸਪਤਾਲ ਉਸਾਰ ਕੇ ਰੋਜ਼ਾਨਾ ਹਜਾਰਾਂ ਮਰੀਜ਼ਾਂ ਦੀ ਦੇਖਭਾਲ ਤੇ ਸਿਹਤ ਸਿੱਖਿਆ ਦੇਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਕੈਂਸਰ ਹਸਪਤਾਲ ਦੀ ਉਸਾਰੀ ਵੀ ਉਹਨਾਂ ਵੱਲੋਂ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।