15 ਸਾਲਾਂ ਬਾਅਦ ਮੋਂਕਟਨ ਦੀ ਸੰਸਥਾ ਨੇ ਖੋਲ੍ਹਿਆ ਆਪਣਾ ਮੁਫ਼ਤ ਕੱਪੜਿਆਂ ਦਾ ਸਟੋਰ

Sunday, May 24, 2026 - 01:25 PM (IST)

15 ਸਾਲਾਂ ਬਾਅਦ ਮੋਂਕਟਨ ਦੀ ਸੰਸਥਾ ਨੇ ਖੋਲ੍ਹਿਆ ਆਪਣਾ ਮੁਫ਼ਤ ਕੱਪੜਿਆਂ ਦਾ ਸਟੋਰ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਨਿਊ ਬ੍ਰੰਜ਼ਵਿਕ ਸੂਬੇ ਦੇ ਮੋਂਕਟਨ ਸ਼ਹਿਰ ਵਿੱਚ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਕਰਨ ਵਾਲੀ ਇੱਕ ਗੈਰ-ਮੁਨਾਫ਼ਾ ਸੰਸਥਾ ਨੇ 15 ਸਾਲਾਂ ਤੱਕ ਅਸਥਾਈ ਥਾਵਾਂ ਤੋਂ ਸੇਵਾ ਦੇਣ ਮਗਰੋਂ ਹੁਣ ਆਪਣਾ ਪੱਕਾ ਮੁਫ਼ਤ ਕੱਪੜਿਆਂ ਦਾ ਸਟੋਰ ਖੋਲ੍ਹ ਲਿਆ ਹੈ। ਇਸ ਉਪਰਾਲੇ ਨੂੰ ਸਥਾਨਕ ਭਾਈਚਾਰੇ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ।

ਜਾਣਕਾਰੀ ਅਨੁਸਾਰ 'ਵਟ ਕਿਡਜ਼ ਨੀਡ ਮੋਂਕਟਨ' ਨਾਮੀ ਇਹ ਸੰਸਥਾ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਲਈ ਮੁਫ਼ਤ ਕੱਪੜੇ ਮੁਹੱਈਆ ਕਰਵਾ ਰਹੀ ਹੈ। ਸਟੋਰ ਦੇ ਖੁੱਲ੍ਹਣ ਦੇ ਪਹਿਲੇ ਹੀ ਹਫ਼ਤੇ ਦੌਰਾਨ 300 ਤੋਂ ਵੱਧ ਲੋਕਾਂ ਨੇ ਇੱਥੋਂ ਸਹਾਇਤਾ ਪ੍ਰਾਪਤ ਕੀਤੀ। ਸੰਸਥਾ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਟੋਰ ਦਾ ਮਕਸਦ ਉਹਨਾਂ ਪਰਿਵਾਰਾਂ ਦੀ ਮਦਦ ਕਰਨਾ ਹੈ ਜਿਨ੍ਹਾਂ ਲਈ ਬੱਚਿਆਂ ਲਈ ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਖਰੀਦਣਾ ਮੁਸ਼ਕਲ ਹੋ ਜਾਂਦਾ ਹੈ। ਸਥਾਈ ਸਟੋਰ ਖੁੱਲ੍ਹਣ ਨਾਲ ਹੁਣ ਲੋੜਵੰਦ ਪਰਿਵਾਰ ਹੋਰ ਆਸਾਨੀ ਨਾਲ ਸੇਵਾਵਾਂ ਲੈ ਸਕਣਗੇ। ਸਥਾਨਕ ਵਸਨੀਕਾਂ ਨੇ ਵੀ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਅਤੇ ਲੋੜਵੰਦ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News