ਫਰਾਂਸ : ਜੰਗਲੀ ਅੱਗ ਬੁਝਾਉਣ ਦੀ ਮੁਹਿੰਮ 'ਚ ਲੱਗੇ 500 ਫਾਇਰ ਫਾਈਟਰ

08/15/2019 5:17:28 PM

ਕੈਰਕੈਸਨ (ਫਰਾਂਸ) (ਏ.ਐਫ.ਪੀ.)- ਦੱਖਣੀ ਫਰਾਂਸ 'ਚ ਚੀੜ ਦੇ 900 ਹੈਕਟੇਅਰ ਜੰਗਲ ਨੂੰ ਬਰਬਾਦ ਕਰ ਚੁੱਕੀ ਅੱਗ ਨੂੰ ਕਾਬੂ ਕਰਨ ਲਈ 500 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਰਕੈਸਨ ਸ਼ਹਿਰ ਦੇ ਦੱਖਣ-ਪੂਰਬੀ ਵਿਚ ਔੜ ਦੇ ਜੰਗਲਾਂ ਵਿਚ ਬੁੱਧਵਾਰ ਨੂੰ ਦੁਪਹਿਰ ਅੱਗ ਲੱਗ ਗਈ ਸੀ। ਔੜ ਫਾਇਰ ਬ੍ਰਿਗੇਡ ਵਿਭਾਗ ਦੇ ਕਮਾਂਡਰ ਫਿਲਿਪ ਫੈਬਰ ਨੇ ਕਿਹਾ ਕਿ ਤਕਰੀਬਨ 900 ਹੈਕਟੇਅਰ (2200) ਖੇਤਰ ਵਿਚ ਜੰਗਲ ਸੜ ਕੇ ਬਰਬਾਦ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਰਾਤ ਨੂੰ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ। ਹਾਲਾਂਕਿ ਇਸ ਤੋਂ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ।


Sunny Mehra

Content Editor

Related News