ਫਰਾਂਸ ਨੇ ਬੁਚਾ ਸ਼ਹਿਰ ਦੀਆਂ ਤਸਵੀਰਾਂ ''ਤੇ ਟਵੀਟ ਨੂੰ ਲੈ ਕੇ ਰੂਸੀ ਰਾਜਦੂਤ ਨੂੰ ਕੀਤਾ ਤਲਬ

Friday, Apr 08, 2022 - 01:51 AM (IST)

ਪੈਰਿਸ-ਫਰਾਂਸ ਨੇ ਰੂਸ ਦੇ ਰਾਜਦੂਤ ਦੇ ਇਸ ਟਵੀਟ ਨੂੰ ਲੈ ਕੇ ਉਨ੍ਹਾਂ ਨੇ ਇਥੇ ਤਲਬ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਯੂਕ੍ਰੇਨ ਦੇ ਬੁਚਾ ਸ਼ਹਿਰ 'ਚ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਤਸਵੀਰਾਂ ਫਰਜ਼ੀ ਸਨ। ਫਰਾਂਸ ਦੇ ਵਿਦੇਸ਼ ਮੰਤਰੀ ਜਿਆਂ-ਯਵੇਸ ਲੇ ਦ੍ਰਾਇਨ ਨੇ ਟਵੀਟ ਨੂੰ ਇਤਰਾਜ਼ਯੋਗ ਕਰਾਰ ਦਿੱਤਾ ਹੈ। ਵੀਰਵਾਰ ਨੂੰ ਕੀਤਾ ਗਿਆ ਇਹ ਟਵੀਟ ਬਾਅਦ 'ਚ ਹਟਾ ਦਿੱਤਾ ਗਿਆ ਪਰ ਇਸ ਨੂੰ ਕਈ ਫ੍ਰੈਂਚ ਮੀਡੀਆ ਪ੍ਰਕਾਸ਼ਿਤ/ਪ੍ਰਸਾਰਿਤ ਕਰ ਚੁੱਕੀਆਂ ਸਨ।

ਇਹ ਵੀ ਪੜ੍ਹੋ : ਅਮਰੀਕੀ ਸੈਨੇਟ ਨੇ ਰੂਸ ਨਾਲ ਵਪਾਰ ਮੁਅੱਤਲ ਕਰਨ ਲਈ ਪਾਸ ਕੀਤਾ ਬਿੱਲ

ਇਸ 'ਚ ਬੁਚਾ 'ਚ ਇਕ ਸੜਕ ਨੂੰ ਇਕ ਟੈਂਕ ਅਤੇ ਕਈ ਪੱਤਰਕਾਰਾਂ ਨਾਲ ਦਿਖਾਇਆ ਗਿਆ ਸੀ ਅਤੇ ਹੇਠਾਂ ਤਸਵੀਰ ਦੇ ਬਾਰੇ 'ਚ 'ਫ਼ਿਲਮ ਸੈੱਟ' ਲਿਖਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਯੂਕ੍ਰੇਨ 'ਚ ਯੁੱਧ ਨੂੰ ਕਵਰ ਕਰ ਰਹੀ ਮੀਡੀਆ ਨੇ ਕੀਵ ਦੇ ਉਪ ਨਗਰ ਬੁਚਾ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ 'ਚ ਸ਼ਹਿਰ 'ਚ ਯੂਕ੍ਰੇਨੀ ਨਾਗਰਿਕਾਂ ਦੀਆਂ ਲਾਸ਼ਾਂ ਪਈਆਂ ਸਨ। ਇਸ ਸ਼ਹਿਰ 'ਤੇ ਰੂਸੀ ਫੌਜੀਆਂ ਨੇ ਮਾਰਚ 'ਚ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰ ਕੌਂਸਲ ਤੋਂ ਬਾਹਰ ਹੋਇਆ ਰੂਸ, ਮਤੇ ਦੇ ਸਮਰਥਨ 'ਚ ਪਈਆਂ 93 ਵੋਟਾਂ, ਭਾਰਤ ਨੇ ਬਣਾਈ ਦੂਰੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News