PAK ਦੇ ਰਾਸ਼ਟਰਪਤੀ ਨੇ ਫਰਾਂਸ ਦੇ ਬਿੱਲ ''ਤੇ ਕੀਤੀ ਵਿਵਾਦਿਤ ਟਿੱਪਣੀ

02/25/2021 9:05:32 PM

ਇੰਟਰਨੈਸ਼ਨਲ ਡੈਸਕ-ਪਾਕਿਸਤਾਨ ਦੂਜੇ ਦੇਸ਼ਾਂ ਦੇ ਮਾਮਲਿਆਂ 'ਚ ਅੜਿੱਕਾ ਬਣਨ ਤੋਂ ਗੁਰੇਜ਼ ਨਹੀਂ ਕਰਦਾ ਹੈ ਅਤੇ ਇਸ ਕਾਰਣ ਇਸ ਨੂੰ ਸ਼ਰਮਿੰਦਗੀ ਵੀ ਝੇਲਣੀ ਪੈਂਦੀ ਹੈ। ਹਰ ਵਾਰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਵਾਲਾ ਪਾਕਿਸਤਾਨ ਇਸ ਵਾਰ ਫਰਾਂਸ ਦੇ ਮਾਮਲੇ 'ਚ ਦਖਲ ਦੇ ਕੇ ਫੱਸ ਗਿਆ ਹੈ। ਫਰਾਂਸ 'ਚ ਧਾਰਮਿਕ ਕੱਟੜਤਾ 'ਤੇ ਰੋਕ ਲਾਉਣ ਲਈ ਇਕ ਨਵਾਂ ਬਿੱਲ ਲਿਆਂਦਾ ਗਿਆ ਹੈ। ਇਸ ਬਿੱਲ ਨੂੰ ਲੈ ਕੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਵਿਵਾਦਿਤ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਬਿੱਲ ਫਰਾਂਸ 'ਚ ਘਟ ਗਿਣਤੀ ਮੁਸਲਿਮ ਸਮੂਹ ਨੂੰ ਕਲੰਕਿਤ ਕਰਨ ਵਾਲਾ ਹੈ। 

ਇਹ ਵੀ ਪੜ੍ਹੋ -PAK ਫੌਜ ਨੇ ਕਬੂਲਿਆ-ਉਸ ਦੇ ਅਧਿਕਾਰੀਆਂ ਨੇ ਫਰਾਰ ਕੀਤਾ ਤਾਲਿਬਾਨ ਦਾ ਖਤਰਨਾਕ ਅੱਤਵਾਦੀ

ਅਲਵੀ ਦੇ ਇਸ ਬਿਆਨ ਤੋਂ ਬਾਅਦ ਫਰਾਂਸ ਦੇ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨੀ ਰਾਸ਼ਟਰਪਤੀ ਦੀ ਇਸ ਟਿੱਪਣੀ 'ਤੇ ਦੇਸ਼ ਦੇ ਰਾਜਦੂਤ ਨੂੰ ਸੰਮਨ ਭੇਜ ਕੇ ਆਪਣਾ ਵਿਰੋਧ ਜਤਾਇਆ ਹੈ। ਜਾਣਕਾਰੀ ਮੁਤਾਬਕ ਫਰਾਂਸ 'ਚ ਪੈਗੰਬਰ ਮੁਹੰਮਦ ਦੀ ਤਸਵੀਰ ਬਣਾਉਣ 'ਤੇ ਇਕ ਕੱਟੜਪੰਥੀ ਨੇ ਟੀਚਰ ਦੇ ਸਿਰ ਨੂੰ ਵੱਢ ਤੋਂ ਬਾਅਦ ਫਰਾਂਸ 'ਚ ਕੱਟੜਪੰਥੀ 'ਤੇ ਰੋਕ ਲਾਉਣ ਲਈ ਇਕ ਨਵਾਂ ਬਿੱਲ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ -ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕੀ ਕਾਂਗਰਸ 'ਚ ਬਿੱਲ ਪੇਸ਼

ਸ਼ਨੀਵਾਰ ਨੂੰ ਧਰਮ 'ਤੇ ਆਯੋਜਿਤ ਇਕ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਅਲਵੀ ਨੇ ਕਿਹਾ ਕਿ ਜਦ ਤੁਸੀਂ ਦੇਖਦੇ ਹੋ ਕਿ ਘੱਟ ਗਿਣਤੀ ਨੂੰ ਅਲੱਗ-ਥਲੱਗ ਕਰਨ ਲਈ ਕਾਨੂੰਨਾਂ ਨੂੰ ਬਹੁਮਤ ਲਈ ਬਦਲ ਦਿੱਤਾ ਜਾਂਦਾ ਹੈ, ਤਾਂ ਇਹ ਇਕ ਖਤਰਨਾਕ ਮਿਸਾਲ ਪੇਸ਼ ਕਰਦਾ ਹੈ। ਇਸ ਬਿੱਲ ਦਾ ਹਵਾਲਾ ਦਿੰਦੇ ਹੋਏ ਅਲਵੀ ਨੇ ਕਿਹਾ ਕਿ ਜਦ ਤੁਸੀਂ ਪੈਗੰਬਰ ਮੁਹੰਮਦ ਦਾ ਅਪਮਾਨ ਕਰਦੇ ਹੋ ਤਾਂ ਤੁਸੀਂ ਸਾਰੇ ਮੁਸਲਮਾਨਾਂ ਦਾ ਵੀ ਅਪਮਾਨ ਕਰਦੇ ਹੋ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News