''ਵੱਡੀ ਲੜਾਈ'' ਦੀ ਤਿਆਰੀ ਕਰ ਰਿਹਾ ਫਰਾਂਸ ! ਹਸਪਤਾਲਾਂ ਨੂੰ ਦਿੱਤੇ ਨਿਰਦੇਸ਼
Thursday, Sep 04, 2025 - 08:30 AM (IST)

ਇੰਟਰਨੈਸ਼ਨਲ ਡੈਸਕ- ਰੂਸ ਅਤੇ ਨਾਟੋ-ਸਹਿਯੋਗੀ ਦੇਸ਼ਾਂ ਦਰਮਿਆਨ ਵਧ ਰਹੇ ਤਣਾਅ ਅਤੇ ਜੰਗ ਦੇ ਡਰ ਵਿਚਾਲੇ ਯੂਰਪ ਬੇਮਿਸਾਲ ਪੱਧਰ ਦੇ ਸੰਭਾਵੀ ਟਕਰਾਅ ਲਈ ਤਿਆਰ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਫਰਾਂਸ ਦੇ ਸਿਹਤ ਮੰਤਰਾਲੇ ਨੇ ਹਸਪਤਾਲਾਂ ਨੂੰ 2026 ਤੱਕ ਇੱਕ ਸੰਭਾਵੀ ‘ਵੱਡੀ ਲੜਾਈ’ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਉਨ੍ਹਾਂ ਨੂੰ ਯੂਰਪ ਭਰ ਤੋਂ ਵੱਡੀ ਗਿਣਤੀ ਵਿੱਚ ਜ਼ਖਮੀ ਫੌਜੀ ਜਵਾਨਾਂ ਦੀ ਦੇਖਭਾਲ ਕਰਨ ਦੀ ਲੋੜ ਪੈ ਸਕਦੀ ਹੈ।
18 ਜੁਲਾਈ ਨੂੰ ਲਿਖੇ ਇੱਕ ਪੱਤਰ ਵਿੱਚ ਮੰਤਰਾਲੇ ਨੇ ਖੇਤਰੀ ਸਿਹਤ ਅਧਿਕਾਰੀਆਂ ਨੂੰ ਇੱਕ ‘ਵੱਡੀ ਲੜਾਈ’ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵਿੱਚ ਇੱਕ ਵੱਡੇ ਟਕਰਾਅ ਦੀ ਸਥਿਤੀ ’ਚ ਫਰਾਂਸੀਸੀ ਅਤੇ ਵਿਦੇਸ਼ੀ ਫੌਜੀ ਜਵਾਨਾਂ ਦੀ ਦੇਖਭਾਲ ਕਰਨ ਦੀ ਲੋੜ ਦਾ ਅੰਦਾਜਾ ਲਾਇਆ ਗਿਆ ਹੈ। ਹਸਪਤਾਲਾਂ ਨੂੰ ਯੁੱਧ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਟਰੰਪ ਦੀ ਮੌਤ ! ਸੋਸ਼ਲ ਮੀਡੀਆ 'ਤੇ ਫੈਲੀ ਖ਼ਬਰ, ਜ਼ਿੰਮੇਵਾਰੀ ਸੰਭਾਲਣ ਲਈ JD Vance ਤਿਆਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e