ਫਰਾਂਸ : ਮੰਤਰੀਆਂ ''ਤੇ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਰੈਸਟੋਰੈਂਟਾਂ ''ਚ ਖਾਣਾ ਖਾਣ ਦਾ ਦੋਸ਼
Monday, Apr 05, 2021 - 09:26 PM (IST)
ਪੈਰਿਸ-ਫਰਾਂਸ 'ਚ ਅਧਿਕਾਰੀ ਉਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੇ ਹਨ ਕਿ ਸਰਕਾਰ ਦੇ ਮੰਤਰੀਆਂ ਅਤੇ ਹੋਰ ਲੋਕਾਂ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੱਦੇਨਜ਼ਰ ਲਾਗੂ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਕੀ ਗੁਪਤ ਰੈਸਟੋਰੈਂਟਾਂ 'ਚ ਖਾਣਾ ਖਾਧਾ ਸੀ। ਪੈਰਿਸ ਦੇ ਸਰਕਾਰੀ ਵਕੀਲ ਦਫਤਰ ਨੇ ਕਿਹਾ ਕਿ ਐਤਵਾਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਦਰਅਸਲ ਫ੍ਰੈਂਚ ਨੈੱਟਵਰਕ ਐੱਮ6 'ਤੇ ਹਫਤੇ ਦੇ ਅੰਤ 'ਚ ਇਕ ਪ੍ਰੋਗਰਾਮ ਪ੍ਰਸਾਰਿਤ ਹੋਇਆ ਸੀ ਜਿਸ 'ਚ ਇਕ ਵਿਅਕਤੀ ਨੇ ਕਿਹਾ ਸੀ ਕਿ ਉਸ ਨੇ 'ਕੁਝ ਮੰਤਰੀਆਂ ਨਾਲ' ਦੋ ਜਾਂ ਤਿੰਨ ਰੈਸਟੋਰੈਂਟਾਂ 'ਚ ਖਾਣਾ ਖਾਧਾ ਸੀ।
ਇਹ ਵੀ ਪੜ੍ਹੋ-ਅੱਤਵਾਦ ਰੋਕੂ ਅਦਾਲਤ ਜੱਜ ਦੇ ਕਤਲ ਦੇ ਮਾਮਲੇ 'ਚ 5 ਗ੍ਰਿਫਤਾਰ
ਇਸ ਤੋਂ ਤੁਰੰਤ ਬਾਅਦ ਸਰਕਾਰ ਦੇ ਮੰਤਰੀਆਂ ਨੇ ਅਜਿਹੀ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ। ਗ੍ਰਹਿ ਮੰਤਰੀ ਜੇਰਾਲਡ ਡਾਰਮੇਨਿਨ ਨੇ ਪੁਲਸ ਨੂੰ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ ਹੈ। ਸਰਕਾਰੀ ਵਕੀਲ ਨੇ ਸੋਮਵਾਰ ਨੂੰ ਕਿਹਾ ਕਿ ਪ੍ਰੋਗਰਾਮ 'ਚ ਦਿਖਾਈ ਦਿੱਤਾ ਵਿਅਕਤੀ ਆਪਣੇ ਦਾਅਵੇ ਤੋਂ ਮੁਕਰ ਗਿਆ ਹੈ, ਇਸ ਦੇ ਬਾਵਜੂਦ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ 'ਚ ਇਨਫੈਕਸ਼ਨ ਨੂੰ ਰੋਕਣ ਲਈ ਰੈਸਟੋਰੈਂਟ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਬੰਦ ਚੱਲ ਰਹੇ ਹਨ। ਦੇਸ਼ ਦੇ ਹਸਪਤਾਲਾਂ 'ਚ ਆਈ.ਸੀ.ਯੂ. ਦੁਬਾਰਾ ਮਰੀਜ਼ਾਂ ਨਾਲ ਭਰ ਗਏ ਹਨ ਅਤੇ ਇਸ ਨੂੰ ਦੇਖਦੇ ਹੋਏ ਤਾਲਾਬੰਦੀ ਲਾਈ ਗਈ ਹੈ।
ਇਹ ਵੀ ਪੜ੍ਹੋ-ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ 'ਚ ਕਹਿਰ ਵਰ੍ਹਾਏਗਾ ਕੋਰੋਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।