ਫਰਾਂਸ ਦੇ ਲਿਓਨ ਸ਼ਹਿਰ ''ਚ ਅੱਤਵਾਦੀਆਂ ਨੇ ਕੀਤਾ ਬੰਬ ਧਮਾਕਾ : ਅਧਿਕਾਰੀ
Saturday, May 25, 2019 - 08:26 AM (IST)

ਮਾਸਕੋ— ਫਰਾਂਸ ਦੇ ਨਿਆਂ ਮੂਰਤੀ ਨਿਕੋਲੇ ਬੇਲਲੋਬੇਟ ਨੇ ਸ਼ੁੱਕਰਵਾਰ ਨੂੰ ਲਿਓਨ ਸ਼ਹਿਰ 'ਚ ਹੋਏ ਬੰਬ ਧਮਾਕੇ ਨੂੰ ਅੱਤਵਾਦੀ ਸਾਜਸ਼ ਦੱਸਿਆ ਹੈ। ਬੇਲਲੋਬੇਟ ਨੇ ਸ਼ੁੱਕਰਵਾਰ ਨੂੰ ਇਕ ਟੈਲੀਵਿਜ਼ਨ ਚੈਨਲ ਨੂੰ ਦੱਸਿਆ ਕਿ ਅੱਤਵਾਦ ਦੇ ਐਕਟ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਘਟਨਾ ਦੀ ਜਾਂਚ ਪੈਰਿਸ ਇਸਤਗਾਸਾ ਦਫਤਰ ਦੇ ਅੱਤਵਾਦ ਰੋਕੂ ਵਿਭਾਗ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਜਾਂਚ ਨਤੀਜਿਆਂ ਦੀ ਉਡੀਕ ਕਰਨੀ ਚਾਹੀਦੀ ਹੈ। ਵਰਤਮਾਨ 'ਚ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਫਰਾਂਸ ਦੇ ਲਿਓਨ ਸ਼ਹਿਰ 'ਚ ਇਕ ਬੇਕਰੀ ਕੋਲ ਹੋਏ ਧਮਾਕੇ 'ਚ 13 ਲੋਕ ਜ਼ਖਮੀ ਹੋ ਗਏ ਸਨ। ਸੀ. ਸੀ. ਟੀ. ਵੀ. ਦੀ ਫੁਟੇਜ 'ਚ ਇਕ ਵਿਅਕਤੀ ਨੂੰ ਸਬੰਧਤ ਥਾਂ 'ਤੇ ਪਾਰਸਲ ਰੱਖਦੇ ਦੇਖਿਆ ਗਿਆ। ਪੁਲਸ ਹੁਣ ਇਸ ਸ਼ੱਕੀ ਦੀ ਤਲਾਸ਼ ਕਰ ਰਹੀ ਹੈ।