ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ

Friday, Nov 20, 2020 - 09:13 PM (IST)

ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ

ਪੈਰਿਸ-ਫਰਾਂਸ ਨੇ ਪਾਕਿਸਤਾਨ ਦੀ ਮਦਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਅੰਗਰੇਜ਼ੀ ਦੇ ਇਕ ਨਿਊਜ਼ ਪੇਪਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਆਪਣੇ ਮਿਰਾਜ ਫਾਈਟਰ ਜੈੱਟ, ਏਅਰ ਡਿਫੈਂਸ ਸਿਸਟਮ ਅਤੇ ਅਗਸਤਾ 90ਬੀ ਪਣਡੁੱਬੀਆਂ ਨੂੰ ਅਪਗ੍ਰੇਡ ਕਰਨ ਲਈ ਮਦਦ ਮੰਗੀ ਸੀ ਪਰ ਫਰਾਂਸ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ। ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵਲੋਂ ਪੈਗੰਬਰ ਮੁਹੰਮਦ ਦੇ ਕਾਰਟੂਨਾਂ ਨੂੰ ਹਮਾਇਤ ਦੇਣ ਵਾਲੇ ਬਿਆਨ ਦੀ ਆਲੋਚਨਾ ਕੀਤੀ ਸੀ, ਜਿਸ ਕਾਰਣ ਫਰਾਂਸ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਚੀਨ ਨੂੰ ਝਟਕਾ, ਐਪਲ ਨੇ 9 ਯੂਨਿਟਸ ਭਾਰਤ 'ਚ ਕੀਤੀਆਂ ਸ਼ਿਫਟ

ਫਰਾਂਸ ਨੇ ਕਤਰ ਨੂੰ ਵੀ ਕਿਹਾ ਹੈ ਕਿ ਉਹ ਪਾਕਿਸਤਾਨੀ ਮੂਲ ਦੇ ਟੈਕਨੀਸ਼ੀਅਨਸ ਨੂੰ ਆਪਣੇ ਫਾਈਟਰ ਜੈਟਸ 'ਤੇ ਕੰਮ ਨਾ ਕਰਨ ਦੇਵੇ ਕਿਉਂਕਿ ਉਹ ਫਾਈਟਰ ਜੈੱਟਸ ਬਾਰੇ ਤਕਨੀਕੀ ਜਾਣਕਾਰੀ ਪਾਕਿਸਤਾਨ ਨੂੰ ਲੀਕ ਕਰ ਸਕਦੇ ਹਨ। ਇਹ ਫਾਈਟਰ ਜੈੱਟ ਭਾਰਤ ਦੇ ਡਿਫੈਂਸ ਦੀ ਸਭ ਤੋਂ ਅਹਿਮ ਕੜੀ ਹੈ। ਪਾਕਿਸਤਾਨ ਅਤੀਤ ਵਿਚ ਵੀ ਨਾਜ਼ੁਕ ਜਾਣਕਾਰੀਆਂ ਚੀਨ ਨਾਲ ਸਾਂਝਾ ਕਰਦਾ ਰਿਹਾ ਹੈ। ਫਰਾਂਸ ਨੇ ਪਾਕਿਸਤਾਨੀ ਸ਼ਰਨਾਰਥੀਆਂ ਦੀ ਅਪੀਲ ਨੂੰ ਲੈ ਕੇ ਵੀ ਸਖ਼ਤ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ। 

ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਜਦੋਂ 29 ਅਕਤੂਬਰ ਨੂੰ ਫਰਾਂਸ ਦਾ ਦੌਰਾ ਕੀਤਾ ਸੀ ਤਾਂ ਫਰਾਂਸ ਦੀ ਸਰਕਾਰ ਨੇ ਉਨ੍ਹਾਂ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਸੀ। ਫਰਾਂਸ ਨੇ ਸ਼੍ਰਿੰਗਲਾ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਰਣਨੀਤਕ ਭਾਈਵਾਲ ਦੇ ਸੁਰੱਖਿਆ ਹਿੱਤਾਂ ਨੂੰ ਲੈ ਕੇ ਬਹੁਤ ਹੀ ਗੰਭੀਰ ਹੈ। ਉਸ ਨੇ ਭਾਰਤ ਲਈ ਸੰਭਾਵਿਤ ਖਤਰਿਆਂ ਨੂੰ ਦੇਖਦੇ ਹੋਏ ਪਾਕਿਸਤਾਨੀ ਮੂਲ ਦੇ ਟੈਕਨੀਸ਼ੀਅਨਜ਼ ਨੂੰ ਰਾਫੇਲ ਫਾਈਟਰ ਜੈੱਟ ਤੋਂ ਦੂਰ ਰੱਖਣ ਲਈ ਕਿਹਾ ਹੈ।

ਇਹ ਵੀ ਪੜ੍ਹੋ:-2016 ਜਹਾਜ਼ ਹਾਦਸਾ : ਜਾਂਚ ਰਿਪੋਰਟ 'ਚ ਪੀ.ਆਈ.ਏ. ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ

ਫਰਾਂਸ ਦੀ ਸਰਕਾਰ ਨੇ ਪਾਕਿਸਤਾਨ ਦੇ ਮਿਰਾਜ-3 ਅਤੇ ਮਿਰਾਜ-5 ਜੈੱਟ ਨੂੰ ਵੀ ਅਪਗ੍ਰੇਡ ਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਾਕਿਸਤਾਨ ਦੀ ਏਅਰਫੋਰਸ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਦੇ ਕੋਲ ਫ੍ਰੈਂਚ ਫਰਮ ਡਸਾਲਟ ਏਵੀਏਸ਼ਨ ਦੇ 150 ਮਿਰਾਜ ਫਾਈਟਰ ਜੈੱਟ ਹਨ। ਇਨ੍ਹਾਂ ਵਿਚੋਂ ਅੱਧੇ ਹੀ ਕੰਮ ਦੇ ਲਾਇਕ ਹਨ।


author

Karan Kumar

Content Editor

Related News