ਵਿਸ਼ਵ ਕੱਪ ਫਾਇਨਲ 'ਚ ਪਹੁੰਚਿਆ ਫਰਾਂਸ, ਜਿੱਤ ਦਾ ਜਸ਼ਨ ਮਨਾ ਰਹੇ ਮੁੰਡੇ ਨਾਲ ਵਾਪਰ ਗਿਆ ਦਰਦਨਾਕ ਭਾਣਾ (ਵੀਡੀਓ)

Friday, Dec 16, 2022 - 10:36 AM (IST)

ਵਿਸ਼ਵ ਕੱਪ ਫਾਇਨਲ 'ਚ ਪਹੁੰਚਿਆ ਫਰਾਂਸ, ਜਿੱਤ ਦਾ ਜਸ਼ਨ ਮਨਾ ਰਹੇ ਮੁੰਡੇ ਨਾਲ ਵਾਪਰ ਗਿਆ ਦਰਦਨਾਕ ਭਾਣਾ (ਵੀਡੀਓ)

ਪੈਰਿਸ (ਭਾਸ਼ਾ)- ਫਰਾਂਸ ਦੀ ਵਿਸ਼ਵ ਕੱਪ ਸੈਮੀਫਾਈਨਲ ’ਚ ਜਿੱਤ ਦਾ ਜਸ਼ਨ ਮਨਾਉਣ ਦੌਰਾਨ ਦੱਖਣੀ ਫਰਾਂਸ ’ਚ ਮੋਂਟਪੇਲੀਅਰ ਸ਼ਹਿਰ ’ਚ ਇਕ ਕਾਰ ਨੇ ਮੁੰਡੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੈਰਾਲਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਭੱਜ ਗਿਆ ਪਰ ਉਨ੍ਹਾਂ ਨੂੰ ਨੇੜਿਓਂ ਹੀ ਗੱਡੀ ਮਿਲ ਗਈ ਅਤੇ ਪੁਲਸ ਹਾਦਸੇ ਦੇ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਦਾ ਅਹਿਮ ਫੈਸਲਾ, ਅਧਿਆਪਕਾਂ ਨੂੰ ਨਹੀਂ ਮਿਲੇਗੀ ਚਾਇਲਡ ਕੇਅਰ ਤੇ ਵਿਦੇਸ਼ੀ ਛੁੱਟੀ

 

ਟਵਿਟਰ ’ਤੇ ਪੋਸਟ ਕੀਤੀ ਗਈ ਇਕ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਬੁੱਧਵਾਰ ਰਾਤ ਮੋਰੱਕੋ ਖ਼ਿਲਾਫ਼ ਸੈਮੀਫਾਈਨਲ ’ਚ ਫਰਾਂਸ ਦੀ ਰਾਸ਼ਟਰੀ ਟੀਮ ਦੀ ਜਿੱਤ ਤੋਂ ਬਾਅਦ ਲੋਕ ਸੜਕਾਂ ’ਤੇ ਜਸ਼ਨ ਮਨਾ ਰਹੇ ਸਨ। ਉਦੋਂ ਇਕ ਕਾਰ ਉਨ੍ਹਾਂ ਦੇ ਨੇੜੇ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਆਈ। ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ। ਫਰਾਂਸ ਮੀਡੀਆ ਮੁਤਾਬਕ ਮੁੰਡਾ 14 ਸਾਲ ਦਾ ਸੀ ਪਰ ਉਸ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: UN 'ਚ ਪਾਕਿ ਨੇ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਕਿਹਾ- ਲਾਦੇਨ ਦੀ ਖਾਤਿਰਦਾਰੀ ਕਰਨ ਵਾਲੇ ਉਪਦੇਸ਼ ਨਾ ਦੇਣ


author

cherry

Content Editor

Related News