ਪੱਤਰਕਾਰ ਜਮਾਲ ਖਗੋਸ਼ੀ ਦੇ ਕਤਲ ਦਾ ਸ਼ੱਕੀ ਫਰਾਂਸ ਤੋਂ ਗ੍ਰਿਫ਼ਤਾਰ

12/08/2021 2:10:02 AM

ਲੰਡਨ-ਸਾਊਦੀ ਅਰਬ ਦੇ ਪੱਤਰਕਾਰ ਅਤੇ ਵਾਸ਼ਿੰਗਟਨ ਪੋਸਟ ਦੇ ਕਾਲਮ ਲੇਖਕ ਜਮਾਲ ਖਗੋਸ਼ੀ ਦੇ ਬੇਰਹਿਮੀ ਕਤਲ ਦੇ ਮਾਮਲੇ 'ਚ ਸਾਊਦੀ ਸ਼ਾਹੀ ਗਾਰਡ ਦੇ 33 ਸਾਲਾ ਇਕ ਸਾਬਕਾ ਮੈਂਬਰ ਨੂੰ ਫਰਾਂਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫਰਾਂਸ ਦੀ ਪੁਲਸ ਨੇ ਮੰਗਲਵਾਰ ਨੂੰ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ। ਸਾਊਦੀ ਅਰਬ ਦੇ ਮੁੱਖ ਆਲੋਚਕ ਖਗੋਸ਼ੀ ਦੀ ਅਕਤੂਬਰ 2018 'ਚ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਸਾਊਦੀ ਵਣਜ ਦੂਤਘਰ 'ਚ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਸਰਹੱਦ 'ਤੇ ਵਧਿਆ ਤਣਾਅ, ਬਾਈਡੇਨ ਤੇ ਪੁਤਿਨ ਦਰਮਿਆਨ ਪੈਦਾ ਹੋਈ ਟਕਰਾਅ ਦੀ ਸਥਿਤੀ

ਪੁਲਸ ਸੂਤਰਾਂ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਸਾਊਦੀ ਅਰਬ ਸ਼ਾਹੀ ਗਾਰਡ ਦੇ ਸਾਬਕਾ ਮੈਂਬਰ ਖਾਲਦੀ ਅਧਾ ਅਲਤਾਇਬੀ ਨੂੰ ਪੈਰਿਸ ਦੇ ਚਾਰਲਸ-ਦਿ-ਗੁਲੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਰਿਆਦ ਲਈ ਜਹਾਜ਼ 'ਚ ਸਵਾਰ ਹੋਣ ਵਾਲਾ ਸੀ। ਖਗੋਸ਼ੀ ਦੇ ਕਤਲ ਦੇ ਮਾਮਲੇ 'ਚ ਤੁਰਕੀ ਵੱਲੋਂ 26 ਸਾਊਦੀ ਨਾਗਰਿਕਾਂ 'ਚ ਗ੍ਰਿਫਤਾਰ ਕੀਤਾ ਗਿਆ ਉਹ ਵਿਅਕਤੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਡੈਲਟਾ ਤੋਂ ਜ਼ਿਆਦਾ ਖਤਰਨਾਕ ਹੈ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ : ਬੋਰਿਸ ਜਾਨਸਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News