ਫਰਾਂਸ ਤੇ ਜਰਮਨੀ ਨੇ ਤੁਰਕੀ ਨੂੰ ਹਥਿਆਰ ਦੇਣ ''ਤੇ ਲਾਈ ਰੋਕ

10/13/2019 10:23:46 AM

ਪੈਰਿਸ (ਭਾਸ਼ਾ)— ਸੀਰੀਆ ਵਿਚ ਕੁਰਦ ਲੜਾਕਿਆਂ ਵਿਰੁੱਧ ਤੁਰਕੀ ਦੇ ਹਮਲੇ ਨੂੰ ਲੈ ਕੇ ਫਰਾਂਸ ਅਤੇ ਜਰਮਨੀ ਨੇ ਤੁਰਕੀ ਨੂੰ ਦਿੱਤੇ ਜਾਣ ਵਾਲੇ ਹਥਿਆਰਾਂ ਦੀ ਬਰਾਮਦ 'ਤੇ ਸ਼ਨੀਵਾਰ ਨੂੰ ਰੋਕ ਲਗਾ ਦਿੱਤੀ। ਯੂਰਪ ਦੇ ਕਈ ਸ਼ਹਿਰਾਂ ਵਿਚ ਰੈਲੀਆਂ ਕਰ ਕੇ ਪ੍ਰਦਰਸ਼ਨਕਾਰੀਆਂ ਨੇ ਤੁਰਕੀ ਦੀ ਨਿੰਦਾ ਕੀਤੀ ਹੈ। ਤੁਰਕੀ ਦੇ ਫੌਜੀਆਂ ਨੇ ਕੁਰਦ ਲੜਾਕਿਆਂ ਵਿਰੁੱਧ ਬੁੱਧਵਾਰ ਨੂੰ ਸੀਮਾ ਪਾਰ ਤੋਂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਤੁਰਕੀ ਇਨ੍ਹਾਂ ਲੜਾਕਿਆਂ ਨੂੰ ਅੱਤਵਾਦੀਆਂ ਵਾਂਗ ਦੇਖਦਾ ਹੈ। 

ਰੱਖਿਆ ਅਤੇ ਵਿਦੇਸ਼ ਮੰਤਰਾਲਿਆਂ ਵੱਲੋਂ ਜਾਰੀ ਸੰਯੁਕਤ ਬਿਆਨ ਵਿਚ ਫਰਾਂਸ ਨੇ ਕਿਹਾ ਕਿ ਉਸ ਨੇ ਤੁਰਕੀ ਨੂੰ ਹਥਿਆਰ ਸਮੱਗਰੀਆਂ ਦੀ ਨਿਯੋਜਿਤ ਬਰਾਮਦ 'ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਇਸ ਖਦਸ਼ੇ ਵਿਚ ਲਗਾਈ ਗਈ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਸੀਰੀਆ 'ਤੇ ਕੀਤੇ ਜਾ ਰਹੇ ਹਮਲਿਆਂ ਵਿਚ ਕੀਤੀ ਜਾ ਸਕਦੀ ਸੀ। ਜਰਮਨੀ ਦੇ ਉਸ ਬਿਆਨ ਦੇ ਬਾਅਦ ਫਰਾਂਸ ਨੇ ਬਿਆਨ ਜਾਰੀ ਕੀਤਾ ਕਿ ਉਸ ਨੇ ਹਥਿਆਰ ਬਰਾਮਦ ਕਰਨ 'ਤੇ ਰੋਕ ਲਗਾ ਦਿੱਤੀ ਹੈ। ਗੌਰਤਲਬ ਹੈ ਕਿ ਜਰਮਨੀ ਤੁਰਕੀ ਦਾ ਮੁੱਖ ਹਥਿਆਰ ਸਪਲਾਈ ਕਰਤਾ ਹੈ। ਕਈ ਦੇਸ਼ਾਂ ਨੇ ਤੁਰਕੀ ਦੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਫਿਨਲੈਂਡ, ਨਾਰਵੇ ਤੇ ਨੀਦਰਲੈਂਡ ਪਹਿਲਾਂ ਹੀ ਤੁਰਕੀ ਨੂੰ ਹਥਿਆਰ ਬਰਾਮਦ 'ਤੇ ਰੋਕ ਲਗਾਉਣ ਦਾ ਐਲਾਨ ਕਰ ਚੁੱਕੇ ਹਨ।


Vandana

Content Editor

Related News