ਪੈਰਿਸ : ਹਾਈ ਸਪੀਡ ਟਰੇਨ ਦੇ ਯਾਤਰੀ 6 ਘੰਟੇ ਤੱਕ ਸੁਰੰਗ ''ਚ ਰਹੇ ਫਸੇ

06/05/2019 1:29:44 PM

ਪੈਰਿਸ (ਭਾਸ਼ਾ)— ਫਰਾਂਸ ਦੀ ਰਾਜਧਾਨੀ ਪੈਰਿਸ ਦੀ ਹਾਈ ਸਪੀਡ ਟਰੇਨ ਵਿਚ ਸਵਾਰ ਯਾਤਰੀ ਮੰਗਲਵਾਰ ਨੂੰ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਰੀਬ 6 ਘੰਟੇ ਤੱਕ ਸੁਰੰਗ ਦੇ ਅੰਦਰ ਫਸੇ ਰਹੇ। ਇਸ ਦੌਰਾਨ ਗਰਮੀ ਅਤੇ ਰੋਸ਼ਨੀ ਦੀ ਕਮੀ ਦੇ ਨਾਲ-ਨਾਲ ਉਨ੍ਹਾਂ ਨੂੰ ਟਾਇਲਟ ਜਾਣ ਦੀ ਸਮੱਸਿਆ ਨਾਲ ਵੀ ਜੂਝਣਾ ਪਿਆ। 

ਫਰੈਂਚ ਰੇਲ ਆਪਰੇਟਰ ਐੱਸ.ਐੱਨ.ਸੀ.ਐੱਫ. ਨੇ ਦੱਸਿਆ ਕਿ ਬਾਰਸੀਲੋਨਾ ਜਾ ਰਹੀ ਟਰੇਨ ਪੈਰਿਸ ਦੇ ਬਾਹਰ ਸੁਰੰਗ ਵਿਚ ਫਸ ਗਈ। ਭਾਵੇਂਕਿ ਬਿਜਲੀ 10-15 ਮਿੰਟ ਲਈ ਹੀ ਗਈ ਸੀ ਪਰ ਟਰੇਨ ਜਿੱਥੇ ਰੁਕੀ ਸੀ, ਉਸ ਕਾਰਨ ਉਹ ਦੇਰ ਤੱਕ ਸਟਾਰਟ ਨਹੀਂ ਹੋ ਸਕੀ। ਸੁਰੰਗ ਦੇ ਅੰਦਰ ਫਸੇ ਯਾਤਰੀਆਂ ਨੂੰ ਲਿਆਉਣ ਲਈ ਇਕ ਨਵੀਂ ਟਰੇਨ ਭੇਜੀ ਗਈ ਪਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਬਾਅਦ ਵਿਚ ਯਾਤਰੀਆਂ ਨੂੰ ਐੱਸ.ਐੱਨ.ਸੀ.ਐੱਫ ਕਰਮਚਾਰੀਆਂ, ਪੁਲਸ ਅਤੇ ਅੱਗ ਬੁਝਾਊ ਦਲ ਦੇ ਕਰਮੀਆਂ ਨੇ ਮਿਲ ਕੇ ਸੁਰੱਖਿਅਤ ਬਾਹਰ ਕੱਢਿਆ।


Vandana

Content Editor

Related News