ਮੈਕਰੋਨ ਨੇ ਸਾਬਕਾ ਜਾਸੂਸ ''ਤੇ ਹੋਏ ਹਮਲੇ ਦੀ ਕੀਤੀ ਨਿੰਦਾ
Wednesday, Mar 14, 2018 - 02:57 AM (IST)

ਪੈਰਿਸ— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ ਤੇ ਉਨ੍ਹਾਂ ਦੀ ਧੀ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਦੇ ਦਫਤਰ ਵੱਲੋਂ ਇਕ ਬਿਆਨ 'ਚ ਕਿਹਾ ਗਿਆ ਕਿ, 'ਰਾਸ਼ਟਰਪਤੀ ਨੇ ਇਸ ਨਾ ਮੰਨਣਯੋਗ ਹਮਲੇ ਦੀ ਨਿੰਦਾ ਕੀਤੀ ਤੇ ਅੱਤਵਾਦ ਦੀ ਲੜਾਈ 'ਚ ਫਰਾਂਸ਼ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ।' ਰਾਸ਼ਟਰਪਤੀ ਮੈਕਰੋਨ ਨੇ ਇਸ ਤੋਂ ਪਹਿਲਾਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨਾਲ ਸੋਮਵਾਰ ਨੂੰ ਫੋਨ 'ਤੇ ਗੱਲ ਕਰ ਆਪਣੀ ਵਚਨਬੱਧਤਾ ਜਤਾਈ ਸੀ।