ਫਰਾਂਸ ''ਚ ਪੰਜਾਬੀ ਭਾਈਚਾਰੇ ਵਲੋਂ ਮੰਦਿਰ ਢਹਿ-ਢੇਰੀ ਕਰਨ ਦੇ ਰੋਹ ਵਜੋਂ ਰੋਸ ਮੁਜਾਹਰਾ

09/13/2019 10:59:53 AM

ਰੋਮ/ਇਟਲੀ (ਕੈਂਥ)— ਦਿੱਲੀ ਵਿਖੇ ਸਥਿਤ ਸਤਿਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸਕ ਮੰਦਿਰ ਮਨੂੰਵਾਦੀ ਹਾਕਮ ਧਿਰਾਂ ਵੱਲੋਂ ਢਹਿ-ਢੇਰੀ ਕਰਨ ਦੇ ਰੋਸ ਵਜੋਂ ਬੀਤੇ ਕਾਫੀ ਦਿਨਾਂ ਤੋਂ ਵਿਸ਼ਾਲ ਰੋਸ ਮੁਜਾਹਰੇ ਕੀਤੇ ਗਏ। ਇਸੇ ਸਿਲਸਿਲੇ ਵਿਚ ਫਰਾਂਸ ਦੇ ਵਿਸ਼ਵ ਪ੍ਰਸਿੱਧ ਆਈਫਲ ਟਾਵਰ ਪੈਰਿਸ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੇ ਮਹਾਨ ਉਪਰਾਲੇ ਸਦਕਾ, ਭਗਵਾਨ ਵਾਲਮੀਕ ਸਭਾ ਪੈਰਿਸ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਬਲੋਮੀਨਲ, ਗੁਰਦੁਅਰਾ ਸਿੰਘ ਸਭਾ ਬੋਬੀਨੀ, ਬਸਪਾ ਸੁਪੋਰਟਰ ਫਰਾਂਸ, ਡਾਕਟਰ ਅੰਬੇਡਕਰ ਇੰਟਰਨੈਸ਼ਨਲ ਫੇਡਰੇਸ਼ਨ ਫਰਾਂਸ ਅਤੇ ਹੋਰ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਰੋਸ ਮੁਜਾਹਰਾ ਕੀਤਾ ਗਿਆ। ਇਸ ਵਿੱਚ ਸਾਰੀਆਂ ਜਥੇਬੰਦੀਆਂ ਵਲੋਂ ਗੁਰੂ ਜੀ ਦੇ ਸਥਾਨ ਨੂੰ ਢਹਿ-ਢੇਰੀ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ।

PunjabKesari

ਇਸ ਰੋਸ ਮੁਜਾਹਰੇ ਵਿੱਚ ਭਗਵਾਨ ਵਾਲਮਿਕ ਸਭਾ ਵਲੋਂ ਪ੍ਰਧਾਨ ਸੁਰਿੰਦਰ ਕੁਮਾਰ, ਨਿਰਮਲ ਸਹੋਤਾ ਅਤੇ ਸਮੂਹ ਮੈਬਰਾਂ ਨਾਲ ਹਾਜਰੀ ਲਗਵਾਈ ਗਈ ਅਤੇ ਭਗਵਾਨ ਵਾਲਮੀਕ ਵਾਰੇ ਗ਼ਲਤ ਤਰੀਕੇ ਨਾਲ ਚਲਾਇਆ ਜਾ ਰਿਹਾ ਸੀਰੀਅਲ ਬੰਦ ਕਾਰਨ ਦੀ ਮੰਗ ਕੀਤੀ ਗਈ। ਬਲੋਮੀਨਲ ਗੁਰਦੁਆਰਾ ਸਾਹਿਬ ਤੋਂ ਰਾਮ ਲਾਲ, ਬਲਵੀਰ ਮੌਲੀ ਅਤੇ ਸਾਥੀ ਲਾਖੀ ਵਲੋਂ ਮੰਦਿਰ ਨੂੰ ਢਹਿ-ਢੇਰੀ ਕਰਨ ਤੇ ਦੁੱਖ ਜ਼ਾਹਰ ਕੀਤਾ। ਗੁਰਦਆਰਾ ਸਾਹਿਬ ਸਿੰਘ ਸਭਾ ਬੋਬੀਨੀ ਤੋਂ ਭਾਈ ਥਸ਼ੰਗਾਰਾ ਸਿੰਘ ਮਾਨ, ਭਾਈ ਚੈਨ ਸਿੰਘ ਥਭਾਈ, ਕਸ਼ਮੀਰ ਸਿੰਘ, ਰਘਵੀਰ ਸਿੰਘ, ਪਿਰਥੀਪਲ ਸਿੰਘ, ਰਾਮ ਸਿੰਘ ਵਿਰਕ, ਪਾਲ ਸਿੰਘ ਨੇ ਸਮੂਹਕ ਤੌਰ ਤੇ ਤਿੱਖੇ ਸ਼ਖ਼ਤ ਸ਼ਬਦਾਂ ਵਿਚ ਸਰਕਾਰ ਦੀ ਨਿਖੇਧੀ ਕੀਤੀ ਅਤੇ ਅਗਲੇ ਸੰਘਰਸ਼ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਭਾਈ ਹਰਵਿੰਦਰ ਸਿੰਘ ਜਰਮਨੀ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੱਤਾ।

ਬਸਪਾ ਸੁਪੋਟਰਜ਼ ਫਰਾਂਸ ਦੇ ਮਿਸ਼ਨਰੀ ਵਰਕਰ ਰਜਤ ਮੱਲ, ਬਿੱਟੂ ਬੰਗੜ, ਹਰਬੰਸ ਮੱਲ ਅਤੇ ਸੋਨੂ ਨੇ ਵਿਚਾਰ ਰੱਖੇ।ਸਾਰਿਆਂ ਨੇ ਕਿਹਾ ਕਿ ਦੇਸ਼ ਵਿਚ ਰਾਜਨੀਤਕ ਸਤਾ ਪ੍ਰਾਪਤੀ ਤੋਂ ਬਿਨਾ ਆਪਣੇ ਧਾਰਮਿਕ ਸਥਾਨ ਨੂੰ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ। ਬੇਟੀ ਕਿਰਨ ਅਤੇ ਸ਼੍ਰੀਮਤੀ ਨਿਦਰ ਰਲ੍ਹ ਵਲੋਂ ਅੰਗਰੇਜੀ ਅਤੇ ਫਰੈਂਚ ਭਾਸ਼ਾ ਵਿਚ ਵਿਸ਼ਧਾਰਾ ਨਾਲ ਦੇਸ਼ ਵਿਚ ਧਾਰਮਿਕ ਘੱਟ ਗਿਣਤੀਆਂ 'ਤੇ ਹੋ ਰਹੇ ਸਰਕਾਰੀ ਜ਼ੁਲਮ ਦੀ ਦਾਸਤਾਨ ਵਿਆਨ ਕੀਤੀ ਗਈ।

PunjabKesari

ਹਰਵਿੰਦਰ ਸਹਿਗਲ, ਦਰਸ਼ਨ ਰਾਮ, ਰਾਜ ਕੌਲ, ਜਸਪਾਲ ਸਿੰਘ ਅਤੇ ਸ਼ਸ਼ੀ ਪਾਲ ਨੇ ਸੰਤ ਸਮਾਜ ਦੇ ਮਹਾਪੁਰਸ਼ਾਂ ਦੁਆਰਾ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕੀਤੀ ਅਤੇ ਉਹਨਾਂ ਦਾ ਤਨ-ਮਨ-ਧਨ ਨਾਲ ਸਹਿਯੋਗ ਕਰਨ ਦਾ ਵਾਆਦਾ ਕੀਤਾ ।ਬਹੁਜਨ ਸਮਾਜ ਦੇ ਮਿਸ਼ਨਰੀ ਸਾਥੀ ਦੇਵ ਪਾਲ ਪੱਦੀ ਖਾਲਸਾ ਨੇ ਬਹੁਤ ਹੀ ਵਿਸਥਾਰ ਸਹਿਤ ਦਿੱਲੀ ਤੁਗਲਕਾਬਾਦ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਇਸ ਇਤਿਹਾਸਕ ਸਥਾਨ ਨੂੰ ਜਲਦੀ ਬਹੁਜਨ ਸਮਾਜ ਦੇ ਸਪੁਰਦ ਕਰਨ ਦੀ ਮੰਗ ਕੀਤੀ ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਹੋਰ ਤਿੱਖਾ ਸੰਘਰਸ਼ ਕੀਤੇ ਜਾਣ ਦੀ ਗੱਲ ਕਹੀ।

PunjabKesari

ਸ਼ਿਦਰ ਪਾਲ ਵਾਈਸ ਪ੍ਰਧਾਨ ਨੇ ਸ੍ਰੀ ਗੁਰੂ ਰਵਿਦਾਸ ਸਭਾ ਯੂ.ਕੇ. ਐਂਡ ਅਬੋਰਡ ਸਭਾ ਵਲੋਂ ਵਿਚਾਰ ਕਰਦਿਆਂ ਕਿਹਾ ਬਹੁਜਨ ਸਮਾਜ ਨੂੰ ਉਨ੍ਹਾਂ ਮੰਦਰਾਂ ਵਿਚ ਨਹੀਂ ਜਾਣਾ ਚਾਹੀਦਾ ਜਿੱਥੇ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੇ ਚੈਅਰਮੈਨ ਮੁਖਤਿਆਰ ਕੌਲ ਨੇ ਸਾਰੀਆਂ ਸਭਾਵਾਂ ਦਾ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਇਸ ਰੋਸ ਮੁਜਾਹਰੇ ਨੂੰ ਨੇਪੜੇ ਚਾੜਨ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਚਮਨ ਲਾਲ ਥਉਪ ਪ੍ਰਧਾਨ ਦਵਿੰਦਰ ਰਲ੍ਹ, ਸਕੱਤਰ ਰੋਸ਼ਨ ਗੁਰੂ, ਕੈਸ਼ੀਅਰ ਨਰਿੰਦਰ ਕੁਮਾਰ, ਪਰਮਜੀਤ ਸਿੰਘ ਦੀ ਅਹਿਮ ਭੂਮਿਕਾ ਰਹੀ ।ਇਸ ਮੌਕੇ ਚੇਅਰਮੈਨ ਬਲਵੰਤ ਸੁੰਦਰ, ਸਮੂਹ ਕਮੇਟੀ ਮੈਂਬਰ ਸੋਢੀ ਸਿੰਘ, ਪਰਮਜੀਤ ਮਾਨ, ਮੇਜਰ ਸਿੰਘ, ਮਲਕੀਤ ਸਿੰਘ, ਲਾਲ ਸਿੰਘ, ਮੱਖਣ ਲਾਲ, ਅਮਰਜੀਤ ਜੀਤਾ ਮੋਹਿੰਦਰ ਪਾਲ, ਅਮਰਜੀਤ ਹਾਜ਼ਰ ਸਨ ।ਰੋਸ ਮੁਜਾਹਰੇ ਵਿੱਚ ਦਿੱਲੀ ਕੀਤੇ ਸੰਘਰਸ਼ ਵਿੱਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ।


Vandana

Content Editor

Related News