ਨੈਪੋਲੀਅਨ ਵੱਲੋਂ ਜੋਸੇਫਿਨ ਨੂੰ ਲਿਖੇ ਪ੍ਰੇਮ ਪੱਤਰ 5 ਲੱਖ ਯੂਰੋ ''ਚ ਨੀਲਾਮ

04/05/2019 3:51:17 PM

ਪੈਰਿਸ (ਭਾਸ਼ਾ)— ਫਰਾਂਸ ਦੇ ਨੈਪੋਲੀਅਨ ਬੋਨਾਪਾਰਟ ਵੱਲੋਂ ਆਪਣੀ ਪਤਨੀ ਨੂੰ ਜੋਸੇਫਿਨ ਨੂੰ ਲਿਖੇ ਤਿੰਨ ਪ੍ਰੇਮ ਪੱਤਰ ਵੀਰਵਾਰ ਨੂੰ ਕੁੱਲ 5,13,000 ਯੂਰੋ (575,000 ਅਮਰੀਕੀ ਡਾਲਰ) ਵਿਚ ਨੀਲਾਮ ਕੀਤੇ ਗਏ। ਤਿੰਨੇ ਪੱਤਰ ਸਾਲ 1796 ਅਤੇ ਸਾਲ 1804 ਦੇ ਵਿਚ ਲਿਖੇ ਗਏ ਸਨ। ਡ੍ਰੋਊਟ ਨੀਲਾਮੀ ਘਰ ਨੇ ਇਹ ਜਾਣਕਾਰੀ ਦਿੱਤੀ। 

ਸਾਲ 1796 ਵਿਚ ਇਟਲੀ ਮੁਹਿੰਮ ਦੌਰਾਨ ਲਿਖੀ ਗਈ ਇਕ ਚਿੱਠੀ ਵਿਚ ਫਰਾਂਸ ਦੇ ਬੋਨਾਪਾਰਟ ਨੇ ਕਿਹਾ,''ਮੇਰੀ ਪਿਆਰੀ ਦੋਸਤ ਤੁਹਾਡੇ ਵੱਲੋਂ ਮੈਨੂੰ ਕੋਈ ਚਿੱਠੀ ਨਹੀਂ ਮਿਲੀ। ਜ਼ਰੂਰ ਕੁਝ ਖਾਸ ਚੱਲ ਰਿਹਾ ਹੈ। ਇਸ ਲਈ ਤੁਸੀਂ ਆਪਣੇ ਪਤੀ ਨੂੰ ਭੁੱਲ ਗਈ ਹੋ। ਭਾਵੇਂਕਿ ਕੰਮ ਅਤੇ ਬਹੁਤ ਥਕਾਵਟ ਦੇ ਵਿਚ ਮੈਨੂੰ ਸਿਰਫ ਤੁਹਾਡੀ ਯਾਦ ਆਉਂਦੀ ਹੈ।'' ਫ੍ਰੈਂਚ ਐਡਰ ਅਤੇ ਏਗੁਟਸ ਹਾਊਸਾਂ ਵੱਲੋਂ ਇਤਿਹਾਸਿਕ ਥੀਮ 'ਤੇ ਆਧਾਰਿਤ ਨੀਲਾਮੀ ਵਿਚ ਇਕ ਵਿਲੱਖਣ ਇਨੀਗਮਾ ਐਨਕ੍ਰਿਪਸ਼ਨ ਮਸ਼ੀਨ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਜਿਸ ਦੀ ਵਰਤੋਂ ਨਾਜ਼ੀ ਜਰਮਨੀ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਕੀਤੀ ਸੀ। ਇਸ ਦੀ ਨੀਲਾਮੀ 48,100 ਯੂਰੋ ਵਿਚ ਹੋਈ।


Vandana

Content Editor

Related News