ਫ੍ਰਾਂਸੀਸੀ ਟੀਚਰ ਦੇ ਕੱਟੇ ਸਿਰ ਦੀ ਤਸਵੀਰ ਸ਼ੇਅਰ ਕਰ ਭਾਰਤੀ ISIS ਸਮਰਥਕਾਂ ਨੇ ਦਿੱਤੀ ਧਮਕੀ
Wednesday, Oct 21, 2020 - 06:25 PM (IST)
ਪੈਰਿਸ (ਬਿਊਰੋ): ਫਰਾਂਸ ਵਿਚ ਪੈਗੰਬਰ ਮੁਹੰਮਦ ਸਾਹਿਬ ਦਾ ਕਾਰਟੂਨ ਦਿਖਾਉਣ 'ਤੇ ਇਕ ਟੀਚਰ ਦਾ ਗਲਾ ਕੱਟਣ ਦੀ ਭਿਆਨਕ ਘਟਨਾ ਦੇ ਬਾਅਦ ਭਾਰਤੀ ISIS ਸਮਰਥਕਾਂ ਨੇ ਕਥਿਤ ਰੂਪ ਨਾਲ ਧਮਕੀ ਦਿੱਤੀ ਹੈ। ਧਮਕੀ ਵਿਚ ਕਿਹਾ ਗਿਆ ਹੈਕਿ ਹਾਲੇ ਤਲਵਾਰਾਂ ਨਹੀਂ ਰੁੱਕਣਗੀਆਂ ਅਤੇ ਉਹਨਾਂ ਦੀ ਕਾਰਵਾਈ ਜਾਰੀ ਰਹੇਗੀ। ਇਸ ਤੋਂ ਪਹਿਲਾਂ ਚੇਚੇਨ ਮੂਲ ਦੇ ਇਕ ਇਸਲਾਮਿਕ ਕੱਟੜਪੰਥੀ ਨੇ ਪੈਰਿਸ ਦੇ ਟੀਚਰ ਸੈਮੁਅਲ ਪੈਟੀ ਦਾ ਗਲਾ ਕੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ। ਕਾਤਲ ਨੇ ਦੋਸ਼ ਲਗਾਇਆ ਕਿ ਸੈਮੁਅਲ ਨੇ ਕਲਾਸ ਵਿਚ ਉਸ ਦੀ ਬੇਟੀ ਨੂੰ ਪੈਗੰਬਰ ਦਾ ਕਾਰਟੂਨ ਦਿਖਾਇਆ ਸੀ।
ਰੂਸੀ ਸਮਾਚਾਰ ਵੈਬਸਾਈਟ ਦੇ ਸਪੁਤਨਿਕ ਨਿਊਜ਼ ਨੇ ਅਮਰੀਕਾ ਦੇ ਹੋਮਲੈਂਡ ਸਿਕਓਰਿਟੀ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਭਾਰਤ ਵਿਚ ISIS ਦੇ ਸਮਰਥਕਾਂ ਨੇ ਫ੍ਰਾਂਸੀਸੀ ਟੀਚਰ ਦੇ ਕੱਟੇ ਸਿਰ ਦੀ ਤਸਵੀਰ ਆਪਣੇ ਆਨਲਾਈਨ ਮੈਗਜ਼ੀਨ ਵਿਚ ਪ੍ਰਕਾਸ਼ਿਤ ਕੀਤੀ। ਨਾਲ ਹੀ ਅੱਤਵਾਦੀਆਂ ਨੇ ਧਮਕੀ ਦਿੱਤੀ ਹੈ ਕਿ ਜਿਹੜਾ ਕੋਈ ਵੀ ਪੈਗੰਬਰ ਮੁਹੰਮਦ ਦੇ ਖਿਲਾਫ਼ ਈਸ਼ਨਿੰਦਾ ਕਰੇਗਾ ਉਸ ਦੀ ਇਹੀ ਅੰਜਾਮ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਨੇ ਟੀਚਰ ਦੇ ਕੱਟੇ ਸਿਰ ਦੀ ਤਸਵੀਰ ਨੂੰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਹੁਣ ਇਸੇ ਤਸਵੀਰ ਨੂੰ ਕਥਿਤ ਰੂਪ ਨਾਲ ISIS ਸਮਰਥਕਾਂ ਨੇ ਆਪਣੇ ਆਨਲਾਈਨ ਮੈਗਜ਼ੀਨ ਵਿਚ ਪ੍ਰਕਾਸ਼ਿਤ ਕੀਤਾ ਹੈ। ਇਸ ਤਸਵੀਰ ਦੇ ਨਾਲ ਤਲਵਾਰ ਦੀ ਵੀ ਤਸਵੀਰ ਛਪੀ ਹੈ ਅਤੇ ਇਕ ਸੰਦੇਸ਼ ਲਿਖਿਆ ਹੈ। ਇਸ ਵਿਚ ਕਿਹਾ ਗਿਆ ਹੈ,''ਜੇਕਰ ਤੁਹਾਡੇ ਪ੍ਰਗਟਾਵੇ ਦੀ ਆਜ਼ਾਦੀ ਤੁਹਾਨੂੰ ਪੈਗੰਬਰ ਦੀ ਆਲੋਚਨਾ ਕਰਨ ਤੋਂ ਨਹੀਂ ਰੋਕਦੀ ਹੈ ਤਾਂ ਸਾਡੀਆਂ ਤਲਵਾਰਾਂ ਪੈਗੰਬਰ ਦੀ ਸ਼ਾਨ ਵਿਚ ਗੁਸਤਾਖੀ ਕਰਨ ਤੋਂ ਰੋਕਣਗੀਆਂ।'' ਇਸ ਤੋਂ ਪਹਿਲਾਂ ਇਸੇ ਪਤੱਰਿਕਾ ਨੇ ਆਪਣੇ ਪਾਠਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸ਼ਾਰਲੀ ਐਬਦੋ ਹਮਲੇ ਨੂੰ ਅੰਜਾਮ ਦੇਣ, ਜਿਸ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 11 ਹੋਰ ਜ਼ਖਮੀ ਹੋ ਗਏ ਸਨ। ਹੁਣ ਤੱਕ ISIS ਨੇ ਪੈਰਿਸ ਕਤਲਕਾਂਡ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇੱਥੇ ਦੱਸ ਦਈਏ ਕਿ ਪੁਲਸ ਨੇ ਟੀਚਰ ਸੈਮੁਅਲ ਦੇ ਕਤਲ ਮਾਮਲੇ ਵਿਚ ਜ਼ੋਰਦਾਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।