''ਯੇਲੋ ਵੈਸਟ'' ਪ੍ਰਦਰਸ਼ਨਕਾਰੀਆਂ ਨੇ ਹਵਾਈ ਅੱਡੇ ''ਤੇ ਕੀਤਾ ਪ੍ਰਦਰਸ਼ਨ

05/05/2019 9:41:29 AM

ਫਰਾਂਸ (ਭਾਸ਼ਾ)— ਫਰਾਂਸ ਵਿਚ 'ਯੇਲੋ ਵੈਸਟ' ਪ੍ਰਦਰਸ਼ਨ ਸ਼ਨੀਵਾਰ ਨੂੰ 25ਵੇਂ ਹਫਤੇ 'ਚ ਪਹੁੰਚ ਗਿਆ। ਪਰ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਗਿਣਤੀ ਵਿਚ ਕਮੀ ਆਈ ਹੈ। ਉੱਥੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਪ੍ਰਦਰਸ਼ਨ ਵਿਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਸੀ। 'ਚਾਰਲਸ ਡੇਅ ਗੌਲ ਹਵਾਈ ਅੱਡੇ 'ਤੇ ਨਿੱਜੀਕਰਨ ਦੀਆਂ ਯੋਜਨਾਵਾਂ ਵਿਰੁੱਧ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਫਰਾਂਸ ਦੇ ਕਈ ਸ਼ਹਿਰਾਂ ਅਤੇ ਪੈਰਿਸ ਵਿਚ ਪ੍ਰਦਰਸ਼ਨ ਹੋਏ ਜਿੱਥੇ ਨਾਇਸ, ਮਾਰਸੀਲੇ ਅਤੇ ਲਿਓਨ ਵਿਚ ਵਾਤਾਵਰਣ ਮਾਹਰਾਂ ਸਮੇਤ 'ਯੇਲੋ ਵੇਸਟ' ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।

ਫਰਾਂਸ ਦੀਆਂ ਮੀਡੀਆਂ ਖਬਰਾਂ ਮੁਤਾਬਕ ਗ੍ਰਹਿ ਮੰਤਰਾਲੇ ਦੇ ਮੁਲਾਂਕਣ ਮੁਤਾਬਕ ਪੈਰਿਸ ਵਿਚ 2600 ਲੋਕ ਤਿੰਨ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ ਉੱਥੇ ਫਰਾਂਸ ਵਿਚ 18,900 ਲੋਕ ਸ਼ਾਮਲ ਹੋਏ। ਯੂਰਪੀ ਯੂਨੀਅਨ ਦੀ ਸੰਸਦ ਲਈ ਫਰਾਂਸ ਪ੍ਰਤੀਨਿਧੀਆਂ ਦੀ 26 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ 'ਯੇਲੋ ਵੇਸਟ' ਦੇ ਕਈ ਉਮੀਦਵਾਰ ਦੌੜ ਵਿਚ ਹਨ। ਗੌਰਤਲਬ ਹੈ ਕਿ ਬਾਲਣ ਟੈਕਸ ਵਿਚ ਵਾਧੇ ਦੇ ਵਿਰੋਧ ਵਿਚ ਦੇਸ਼ ਵਿਚ 17 ਨਵੰਬਰ ਤੋਂ ਪ੍ਰਦਰਸ਼ਨ ਸ਼ੁਰੂ ਹੋਏ ਸਨ ਪਰ ਬਾਅਦ ਵਿਚ ਇਨ੍ਹਾਂ ਵਿਚ ਮੈਕਰੋਂ ਦਾ ਵਪਾਰ ਸਮਰਥਿਤ ਏਜੰਡਾ ਅਤੇ ਸਰਕਾਰ ਚਲਾਉਣ ਦੇ ਤਰੀਕੇ ਦੇ ਪ੍ਰਤੀ ਵਿਰੋਧ ਸ਼ਾਮਲ ਹੋ ਗਿਆ ਸੀ।


Vandana

Content Editor

Related News