ਫਰਾਂਸ ''ਚ ਮਿਲਿਆ ਭਾਰਤ ਦੇ ਕੋਰੋਨਾ ਵਾਇਰਸ ਦੇ ਵੈਰੀਐਂਟ ਦਾ ਪਹਿਲਾ ਮਾਮਲਾ

Friday, Apr 30, 2021 - 05:36 PM (IST)

ਫਰਾਂਸ ''ਚ ਮਿਲਿਆ ਭਾਰਤ ਦੇ ਕੋਰੋਨਾ ਵਾਇਰਸ ਦੇ ਵੈਰੀਐਂਟ ਦਾ ਪਹਿਲਾ ਮਾਮਲਾ

ਪੈਰਿਸ (ਭਾਸ਼ਾ): ਫਰਾਂਸ ਨੇ ਭਾਰਤ ਵਿਚ ਫੈਲੇ ਕੋਰੋਨਾ ਵਾਇਰਸ ਦੇ ਵੈਰੀਐਂਟ ਵਾਲਾ ਪਹਿਲਾ ਮਾਮਲਾ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਫਰਾਂਸ ਵਿਚ ਵਾਇਰਸ ਦੇ ਨਵੇਂ ਵੈਰੀਐਂਟ ਦਾ ਮਾਮਲਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦੇਸ਼ ਵਿਚ ਅਰਥਵਿਵਸਥਾ ਨੂੰ ਮੁੜ ਗਤੀ ਦੇਣ ਨੂੰ ਲੈਕੇ 6 ਮਹੀਨੇ ਦੀ ਪਾਬੰਦੀ ਦੇ ਬਾਅਦ ਲੜੀਬੱਧ ਢੰਗ ਨਾਲ ਕੁਝ ਗਤੀਵਿਧੀਆਂ ਨੂੰ ਇਜਾਜ਼ਤ ਦੇਣ ਲਈ ਰਾਸ਼ਟਰੀ ਯੋਜਨਾ ਦਾ ਜ਼ਿਕਰ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੋਂ ਅੱਜ ਦਿੱਲੀ ਪਹੁੰਚੇਗੀ ਮਦਦ ਦੀ ਪਹਿਲੀ ਖੇਪ, ਹਰ ਆਕਸੀਜਨ ਸਿਲੰਡਰ 'ਤੇ ਲਿਖਿਆ 'ਜੈ ਹਿੰਦ'

ਸਿਹਤ ਮੰਤਰਾਲੇ ਨੇ ਵੀਰਵਾਰ ਰਾਤ ਕਿਹਾ ਕਿ ਦੱਖਣੀ ਫਰਾਂਸ ਦੇ ਬਚੇਸ ਹੂ ਰੋਨੇ ਅਤੇ  ਐਤ ਗਾਰੋਨੇ ਖੇਤਰ ਵਿਚ ਤਿੰਨ ਲੋਕਾਂ ਦੇ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਤਿੰਨੇ ਲੋਕਾਂ ਨੇ ਪਿਛਲੇ ਦਿਨੀਂ ਭਾਰਤ ਦੀ ਯਾਤਰਾ ਕੀਤੀ ਸੀ। ਮੰਤਰਾਲੇ ਨੇ ਕਿਹਾ ਕਿ ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਰਾਂਸ ਨੇ ਭਾਰਤ ਅਤੇ ਇਨਫੈਕਸ਼ਨ ਦੇ ਪ੍ਰਸਾਰ ਵਾਲੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਸੰਬੰਧ ਵਿਚ ਪਿਛਲੇ ਹਫ਼ਤੇ ਕੰਟਰੋਲ ਕਰਨ ਦੀ ਘੋਸ਼ਣਾ ਕੀਤੀ ਸੀ।

ਨੋਟ- ਫਰਾਂਸ 'ਚ ਮਿਲਿਆ ਭਾਰਤ ਦੇ ਕੋਰੋਨਾ ਵਾਇਰਸ ਦੇ ਵੈਰੀਐਂਟ ਦਾ ਪਹਿਲਾ ਮਾਮਲਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News