ਫਰਾਂਸ ਨੇ ਜਾਰੀ ਕੀਤੀ ਐਡਵਾਇਜ਼ਰੀ- ਸਾਰੇ ਫਰਾਂਸੀਸੀ ਨਾਗਰਿਕ ਅਤੇ ਕੰਪਨੀਆਂ ਤੁਰੰਤ ਛੱਡਣ ਪਾਕਿਸਤਾਨ

4/15/2021 6:06:36 PM

ਇਸਲਾਮਾਬਾਦ : ਫਰਾਂਸ ਨੇ ਪਾਕਿਸਤਾਨ ਵਿਚ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਰਾਂਸੀਸੀ ਨਾਗਰਿਕਾਂ ਅਤੇ ਕੰਪਨੀਆਂ ਲਈ ਐਡਵਾਇਜ਼ਰੀ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਪਾਕਿਸਤਾਨ ਛੱਡਣ ਦੀ ਸਲਾਹ ਦਿੱਤੀ ਹੈ। ਇਸਲਾਮਾਬਾਦ ਵਿਚ ਸਥਿਤ ਫਰਾਂਸੀਸੀ ਦੂਤਾਵਾਸ ਨੇ ਇਕ ਈ-ਮੇਲ ਜ਼ਰੀਏ ਦੱਸਿਆ ਕਿ ਉਨ੍ਹਾਂ ’ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਜੇਕਰ ਕੋਈ ਫਰਾਂਸੀਸੀ ਨਾਗਰਿਕ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਵਿਚ ਰਹਿੰਦਾ ਹੋਵੇ ਤਾਂ ਉਹ ਤੁਰੰਤ ਹੀ ਦੂਜੇ ਦੇਸ਼ ਰਵਾਨਾ ਹੋ ਜਾਏ। ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਇਨ੍ਹੀਂ ਦਿਨੀਂ ਕੱਟੜਪੰਥੀ ਸੰਗਠਨ ਫਰਾਂਸ ਨਾਲ ਡਿਪਲੋਮੈਟ ਸਬੰਧ ਤੋੜਨ ਨੂੰ ਲੈ ਕੇ ਹਿੰਸਕ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ

ਇਨ੍ਹਾਂ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਕੱਟੜਪੰਥੀ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਮੁਖੀ ਸਾਦ ਰਿਜਵੀ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਉਸ ਦੇ ਸੰਗਠਨ ’ਤੇ ਵੀ ਹਿੰਸਾ ਫੈਲਾਉਣ ਦੇ ਦੋਸ਼ ਵਿਚ ਅੱਤਵਾਦ ਐਕਟ ਤਹਿਤ ਪਾਬੰਦੀ ਲਗਾ ਦਿੱਤੀ ਗਈ ਹੈ। ਫਿਰ ਵੀ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਹਜ਼ਾਰਾਂ ਲੋਕ ਸਾਦ ਰਿਜਵੀ ਦੀ ਰਿਹਾਈ ਨੂੰ ਲੈ ਕੇ ਸੜਕਾਂ ’ਤੇ ਹਨ।

ਇਹ ਵੀ ਪੜ੍ਹੋ : ਬ੍ਰਿਟਿਸ਼ PM ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਕੋਰੋਨਾ ਦੀ ਮਾਰ, ਘਟਾਈ ਯਾਤਰਾ ਦੀ ਮਿਆਦ

ਪਾਕਿਸਤਾਨ ਵਿਚ ਹਿੰਸਾ ਅਤੇ ਝੜਪਾਂ ਦੌਰਾਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 300 ਤੋਂ ਜ਼ਿਆਦਾ ਪੁਲਸ ਕਰਮੀ ਜ਼ਖਮੀ ਹੋਏ ਹਨ। ਪਾਰਟੀ ਸਮਰਥਕਾਂ ਨੇ ਫਰਾਂਸ ਦੇ ਰਾਜਦੂਤ ਨੂੰ ਇੱਥੋਂ ਕੱਢਣ ਲਈ ਇਮਰਾਨ ਸਰਕਾਰ ਨੂੰ 20 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ ਪਰ ਪਹਿਲਾਂ ਹੀ ਪੁਲਸ ਨੇ ਸੋਮਵਾਰ ਨੂੰ ਪਾਰਟੀ ਦੇ ਮੁਖੀ ਸਾਦ ਹੁਸੈਨ ਰਿਜਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਬਾਅਦ ਟੀ.ਐਲ.ਪੀ. ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਪਾਕਿਸਤਾਨ ਦੇ ਕੱਟੜਪੰਥੀ ਫ੍ਰਾਂਸ ਦੀ ਮੈਗਜ਼ੀਨ ਚਾਰਲੀ ਹੇਬਦੋ ਵਿਚ ਪ੍ਰਕਾਸ਼ਿਤ ਕੀਤੇ ਗਏ ਮੁਹੰਮਦ ਸਾਹਬ ਦੇ ਵਿਵਾਦਿਤ ਕਾਰਟੂਨ ਕਾਰਨ ਹਿੰਸਕ ਹੋਏ ਪਏ ਹਨ। 

ਇਹ ਵੀ ਪੜ੍ਹੋ : ...ਜਦੋਂ ਵੀਡੀਓ ਕਾਨਫਰੰਸ ਦੌਰਾਨ ਬਿਨਾਂ ਕੱਪੜਿਆਂ ਦੇ ਸਾਹਮਣੇ ਆਇਆ ਕੈਨੇਡਾ ਦਾ ਸੰਸਦ ਮੈਂਬਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor cherry