ਬੇਰਹਿਮੀ ਦੀ ਹੱਦ! ਪਹਿਲਾਂ 15 ਸਾਲਾ ਲੜਕੇ ਨੂੰ 50 ਵਾਰ ਮਾਰਿਆ ਚਾਕੂ, ਫਿਰ ਸਾੜ ਦਿੱਤਾ ਜ਼ਿੰਦਾ
Sunday, Oct 06, 2024 - 10:03 PM (IST)
ਮਾਰਸੇਲੀ : ਦੱਖਣੀ ਫਰਾਂਸ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਮਾਰਸੇਲੇ 'ਚ ਇੱਕ 15 ਸਾਲਾ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਦੀ ਜਾਣਕਾਰੀ ਸਰਕਾਰੀ ਵਕੀਲਾਂ ਦੇ ਹਵਾਲੇ ਨਾਲ ਅਲਜਜ਼ੀਰੀ ਨਿਊਜ਼ ਏਜੰਸੀ ਨੇ ਦਿੱਤੀ ਹੈ। ਅਲਜਜ਼ੀਰਾ ਨੇ ਰਿਪੋਰਟ ਦਿੱਤੀ ਕਿ ਲੜਕੇ ਨੂੰ 50 ਵਾਰ ਚਾਕੂ ਨਾਲ ਮਾਰਿਆ ਗਿਆ ਤੇ ਇਸ ਤੋਂ ਬਾਅਦ ਉਸ ਨੂੰ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ ਵਧਣ ਦੇ ਨਤੀਜੇ ਵਜੋਂ ਅੱਗ ਲਗਾ ਦਿੱਤੀ ਗਈ।
ਇਸ ਦੌਰਾਨ ਸਰਕਾਰੀ ਵਕੀਲਾਂ ਨੂੰ ਭਿਆਨਕ ਅਪਰਾਧ ਅਤੇ ਇਕ ਹੋਰ ਹਾਲੀਆ ਕਤਲ ਵਿਚਕਾਰ ਸਬੰਧ ਦਾ ਸ਼ੱਕ ਹੈ। ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮਾਰਸੇਲ ਦੇ ਸਰਕਾਰੀ ਵਕੀਲ ਨਿਕੋਲਸ ਬੇਸੋਨੇ ਨੇ ਕਿਹਾ ਕਿ ਕਿਸ਼ੋਰ ਦੀ ਬੁੱਧਵਾਰ ਨੂੰ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਕੇਸ ਨੂੰ ਬਹੁਤ ਜ਼ਿਆਦਾ ਬੇਰਹਿਮੀ ਦੱਸਿਆ ਗਿਆ। ਮਾਰਸੇਲ ਦੇ ਵਕੀਲ ਆਂਦਰੇ ਬੇਸੋਨੇ ਦੇ ਅਨੁਸਾਰ, 15 ਸਾਲਾ ਪੀੜਤ ਨੂੰ 23 ਸਾਲਾ ਕੈਦੀ ਨੇ ਆਪਣੇ ਵਿਰੋਧੀ ਨੂੰ ਡਰਾਉਣ ਖਾਤਰ ਉਸ ਦੇ ਦਰਵਾਜ਼ੇ ਨੂੰ ਅੱਗ ਲਾਉਣ ਲਈ 2,000 ਯੂਰੋ (2,200 ਡਾਲਰ) ਦਿੱਤੇ ਸਨ।
ਅਲ ਜਜ਼ੀਰਾ ਦੇ ਅਨੁਸਾਰ, L'Yonne ਰਿਪਬਲਿਕਨ ਅਖਬਾਰ ਨੇ ਮਾਸਟਰਮਾਈਂਡ ਦੀ ਪਛਾਣ Aix-en-Provence ਨੇੜੇ Aix-Luynes Pententiary 'ਚ ਇੱਕ ਨਜ਼ਰਬੰਦ ਅਤੇ DZ ਮਾਫੀਆ ਸਮੂਹ ਦੇ ਇੱਕ ਮੈਂਬਰ ਵਜੋਂ ਕੀਤੀ ਹੈ। ਮਾਰਸੇਲ, ਫਰਾਂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ, ਗਰੀਬੀ ਨਾਲ ਸੰਘਰਸ਼ ਕਰ ਰਿਹਾ ਹੈ। ਹਾਲ ਹੀ 'ਚ ਸ਼ਹਿਰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ 'ਚ ਵਾਧੇ ਦੁਆਰਾ ਪ੍ਰਭਾਵਿਤ ਹੋਇਆ ਹੈ, ਜਿਸਨੂੰ ਫ੍ਰੈਂਚ ਮੀਡੀਆ ਦੁਆਰਾ 'ਨਾਰਕੋ-ਹੋਮੀਸਾਈਡ' ਵਜੋਂ ਜਾਣਿਆ ਜਾਂਦਾ ਹੈ।