ਫਾਕਸ ਨੇ ਕੈਪੀਟਲ ਹਿੰਸਾ ਦੌਰਾਨ ਵ੍ਹਾਈਟ ਹਾਊਸ ਨੂੰ ‘ਟੈਕਸਟ’ ਸੰਦੇਸ਼ ਭੇਜੇ ਸਨ
Thursday, Dec 16, 2021 - 02:21 AM (IST)
ਨਿਊਯਾਰਕ - ਅਮਰੀਕਾ ’ਚ ਇਸ ਸਾਲ 6 ਜਨਵਰੀ ਨੂੰ ਕੈਪੀਟਲ (ਸੰਸਦ ਭਵਨ) ਵਿਚ ਹੋਈ ਹਿੰਸਾ ਦੌਰਾਨ ਫਾਕਸ ਨਿਊਜ਼ ਚੈਨਲ ਦੇ ਲੋਕਾਂ ਨੇ ਵ੍ਹਾਈਟ ਹਾਊਸ ਨੂੰ ‘ਟੈਕਸਟ’ ਸੰਦੇਸ਼ ਭੇਜੇ ਸਨ। ਇਹ ਭੇਦ ਖੁੱਲ੍ਹਣਾ ਇਸ ਗੱਲ ਦੀ ਇਕ ਹੋਰ ਉਦਾਹਰਣ ਹੈ ਕਿ ਕਿਵੇਂ ਨੈੱਟਵਰਕ ਨਾਲ ਜੁੜੇ ਲੋਕਾਂ ਨੇ ਸਿਰਫ ਰਿਪੋਰਟ ਕਰਨ ਅਤੇ ਟਿੱਪਣੀ ਕਰਨ ਦੀ ਥਾਂ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
ਵਿਯੋਮਿੰਗ ਵਿਚ ਰਿਪਬਲਿਕਨ ਪ੍ਰਤੀਨਿਧੀ ਅਤੇ ਦੰਗੇ ਦੀ ਜਾਂਚ ਕਰ ਰਹੀ ਕਾਂਗਰਸ ਕਮੇਟੀ ਦੀ ਉਪ ਪ੍ਰਧਾਨ ਲਿਜ ਚੇਨੀ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਸਮੱਰਥਕਾਂ ਦੀ ਭੀੜ ਨੇ 6 ਜਨਵਰੀ ਨੂੰ ਕੈਪੀਟਲ ਤੇ ਹੱਲਾ ਬੋਲਿਆ ਸੀ ਅਤੇ ਇਸ ਦੌਰਾਨ ਸ਼ਾਨ ਹੈਨਿਟੀ, ਲੌਰਾ ਇੰਗ੍ਰਾਹਮ ਅਤੇ ਬ੍ਰਾਇਨ ਕਿਲਮੇਡ ਨੇ ਟਰੰਪ ਦੇ ਚੀਫ ਆਫ ਸਟਾਫ, ਮਾਰਕ ਮੀਡੋਜ ਨੂੰ ਸੰਦੇਸ਼ ਭੇਜੇ ਸਨ। ਫਾਕਸ ਦੇ ਸਭ ਤੋਂ ਪ੍ਰਮੁੱਖ ਪੱਤਰਕਾਰ ਕ੍ਰਿਸ ਵਾਲੇਸ ਦੇ 18 ਸਾਲ ਬਾਅਦ ਨੌਕਰੀ ਛੱਡਣ ਦੇ ਐਲਾਨ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਦੇਰ ਰਾਤ ਚੇਨੀ ਨੇ ਇਨ੍ਹਾਂ ਟੈਕਸਟ ਸੰਦੇਸ਼ਾਂ ਦਾ ਖੁਲਾਸਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।