ਅਮਰੀਕਾ ਦੀਆਂ 4 ਭੈਣਾਂ ਨੂੰ ਰੱਬ ਨੇ ਬਖਸ਼ਿਆ ਲੰਮੀ ਉਮਰ ਦਾ ਤੋਹਫ਼ਾ, ਚਾਰਾਂ ਦੀ ਸੰਯੁਕਤ ਉਮਰ ਹੈ 389 ਸਾਲ

Thursday, Sep 29, 2022 - 12:31 PM (IST)

ਕੈਲੀਫੋਰਨੀਆ - ਤੁਸੀਂ ਦੁਨੀਆ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਰਿਕਾਰਡ ਦੇਖੇ ਹੋਣਗੇ। ਕੁਝ ਲੋਕ ਰਿਕਾਰਡ ਬਣਾਉਣ ਲਈ ਕਾਫ਼ੀ ਮਿਹਨਤ ਕਰਦੇ ਹਨ, ਜਦਕਿ ਕੁਝ ਲੋਕਾਂ ਨੂੰ ਕੁਦਰਤ ਅਜਿਹੀ ਅਨੋਖੀ ਚੀਜ਼ ਦਿੰਦੀ ਹੈ, ਜੋ ਖ਼ੁਦ ਹੀ ਰਿਕਾਰਡ ਬਣਾ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਅਜਿਹੀਆਂ 4 ਅਮਰੀਕੀ ਭੈਣਾਂ ਦੀ, ਜਿਨ੍ਹਾਂ ਨੂੰ ਕੁਦਰਤ ਨੇ ਲੰਬੀ ਉਮਰ ਦਾ ਤੋਹਫ਼ਾ ਦਿੱਤਾ ਹੈ ਅਤੇ ਉਹ ਦੁਨੀਆ ਦੀਆਂ ਸਭ ਤੋਂ ਵੱਡੀ ਉਮਰ ਦੀਆਂ ਭੈਣਾਂ ਬਣ ਗਈਆਂ ਹਨ। ਕੈਲੀਫੋਰਨੀਆ ਦੀ ਰਹਿਣ ਵਾਲੀਆਂ ਜਾਨਸਨ ਸਿਸਟਰਜ਼ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਨ੍ਹਾਂ ਭੈਣਾਂ ਦੀ ਉਮਰ ਜੇ ਜੋੜ ਦਿੱਤੀ ਜਾਵੇ ਤਾਂ 389 ਸਾਲ ਅਤੇ 197 ਦਿਨ ਬਣਦੀ ਹੈ। ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ ਕਿਉਂਕਿ ਇਸ ਤੋਂ ਪਹਿਲਾਂ ਗੋਬੇਲ ਪਰਿਵਾਰ ਦੇ ਸਿਬਲਿੰਗਸ ਦੇ ਨਾਮ 383 ਸਾਲ ਦਾ ਸੰਯੁਕਤ ਉਮਰ ਦਾ ਰਿਕਾਰਡ ਸੀ, ਜਿਸ ਨੂੰ ਉਨ੍ਹਾਂ ਨੇ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ: ਬੇਰਹਿਮੀ ਦੀਆਂ ਹੱਦਾਂ ਪਾਰ! ਈਰਾਨ 'ਚ ਹਿਜਾਬ ਦਾ ਵਿਰੋਧ ਕਰਨ 'ਤੇ 20 ਸਾਲਾ ਕੁੜੀ ਨੂੰ ਮਾਰੀਆਂ ਗੋਲੀਆਂ

ਜੇਕਰ ਅਸੀਂ ਵੱਖ-ਵੱਖ ਉਮਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਭੈਣ ਅਰਲੋਵੇਨ ਜਾਨਸਨ ਓਵਰਸਕੀ ਦੀ ਉਮਰ 101 ਸਾਲ, ਮਾਰਸੀਨ ਜਾਨਸਨ ਸਕਲੀ ਦੀ ਉਮਰ 99 ਸਾਲ, ਡੌਰਿਸ ਜਾਨਸਨ ਗੌਡੀਨੇਰ ਦੀ ਉਮਰ 96 ਸਾਲ ਅਤੇ ਸਭ ਤੋਂ ਛੋਟੀ ਭੈਣ ਜਵੇਲ ਜਾਨਸਨ ਬੇਕ ਦੀ ਉਮਰ 93 ਸਾਲ ਹੋ ਚੁੱਕੀ ਹੈ। ਉਹ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੀਆਂ ਹਨ, ਪਰ ਉਹ ਹਰ ਗਰਮੀਆਂ ਵਿੱਚ ਇੱਕ ਵਾਰ ਜ਼ਰੂਰ ਮਿਲਦੀਆਂ ਹਨ। ਮੈਡੀਸਨ ਡੇਲੀ ਲੀਡਰ ਦੀ ਰਿਪੋਰਟ ਮੁਤਾਬਕ ਉਹ ਇੱਕ ਦੂਜੇ ਨਾਲ ਫ਼ੋਨ 'ਤੇ ਗੱਲ ਕਰਦੀਆਂ ਰਹਿੰਦੀਆਂ ਹਨ। ਭਾਵੇਂ ਉਨ੍ਹਾਂ ਦਾ ਸੁਭਾਅ ਵੱਖਰਾ ਹੈ, ਪਰ ਉਨ੍ਹਾਂ ਵਿਚਕਾਰ ਬੰਧਨ ਅਦਭੁਤ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਸ਼ਵ ਰਿਕਾਰਡ ਬਣਾਉਣ ਲਈ ਉਨ੍ਹਾਂ ਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਜ਼ਿੰਦਾ ਹੈ, ਇਹ ਆਪਣੇ ਆਪ ਵਿੱਚ ਜਸ਼ਨ ਮਨਾਉਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ: ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਸਾਊਦੀ ਅਰਬ ਦਾ ਪ੍ਰਧਾਨ ਮੰਤਰੀ ਕੀਤਾ ਗਿਆ ਨਿਯੁਕਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News