ਆਸਟ੍ਰੇਲੀਆ ''ਚ ਵਾਪਰਿਆ ਸੜਕ ਹਾਦਸਾ, 4 ਦੱਖਣੀ ਕੋਰੀਆਈ ਔਰਤਾਂ ਦੀ ਮੌਤ
Thursday, Apr 14, 2022 - 03:22 PM (IST)
ਬ੍ਰਿਸਬੇਨ (ਏਜੰਸੀ)- ਆਸਟ੍ਰੇਲੀਆ 'ਚ ਇਕ ਐਸਯੂਵੀ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਚਾਰ ਔਰਤਾਂ ਦੀ ਮੌਤ ਹੋ ਗਈ | ਇਹ ਚਾਰੇ ਔਰਤਾਂ ਦੱਖਣੀ ਕੋਰੀਆ ਦੀਆਂ ਨਾਗਰਿਕ ਸਨ ਅਤੇ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਪਹੁੰਚੀਆਂ ਸਨ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਖ਼ਿਲਾਫ਼ ਆਸਟ੍ਰੇਲੀਆ ਦੀ ਨਵੀਂ ਕਾਰਵਾਈ, ਕੰਪਨੀਆਂ 'ਤੇ ਲਗਾਈ ਪਾਬੰਦੀ
ਸਹਾਇਕ ਪੁਲਸ ਕਮਿਸ਼ਨਰ ਮਾਈਕ ਕੌਂਡਨ ਨੇ ਦੱਸਿਆ ਕਿ ਇਹ ਹਾਦਸਾ ਕੁਈਨਜ਼ਲੈਂਡ ਦੇ ਸਟੈਨਥੋਰਪ ਨੇੜੇ ਨਿਊ ਇੰਗਲੈਂਡ ਹਾਈਵੇਅ 'ਤੇ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ SUV 'ਚ ਸਵਾਰ ਔਰਤਾਂ ਦੂਜੀ ਦਿਸ਼ਾ ਤੋਂ ਆ ਰਹੇ ਟਰੱਕ ਨੂੰ ਰਸਤਾ ਨਹੀਂ ਦੇ ਸਕੀਆਂ ਅਤੇ ਦੋਵੇਂ ਵਾਹਨ ਆਪਸ 'ਚ ਟਕਰਾ ਗਏ। ਇਸ ਹਾਦਸੇ ਦੇ ਸਮੇਂ ਮੀਂਹ ਪੈ ਰਿਹਾ ਸੀ। ਉਹਨਾਂ ਨੇ ਕਿਹਾ ਕਿ ਹਾਦਸੇ ਵਿੱਚ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ, ਜਦੋਂ ਕਿ ਐਸਯੂਵੀ ਵਿੱਚ ਸਵਾਰ ਕੋਈ ਵੀ ਨਹੀਂ ਬਚਿਆ। ਕਾਂਡੋਨ ਮੁਤਾਬਕ, ਟਰੱਕ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ SUV ਕਰੀਬ 150 ਮੀਟਰ ਤੱਕ ਘਸੀਟੀ ਗਈ। ਹਾਦਸੇ ਵਿੱਚ ਮਰਨ ਵਾਲੀਆਂ ਚਾਰ ਔਰਤਾਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ।