ਪਾਕਿ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ ''ਚ ਹੋਏ ਆਤਮਘਾਤੀ ਬੰਬ ਹਮਲੇ ''ਚ ਚਾਰ ਫੌਜੀਆਂ ਦੀ ਮੌਤ

Tuesday, Aug 09, 2022 - 05:39 PM (IST)

ਪਾਕਿ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ ''ਚ ਹੋਏ ਆਤਮਘਾਤੀ ਬੰਬ ਹਮਲੇ ''ਚ ਚਾਰ ਫੌਜੀਆਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ 'ਚ ਹੋਏ ਆਤਮਘਾਤੀ ਹਮਲੇ 'ਚ ਘੱਟੋ-ਘੱਟ ਚਾਰ ਫ਼ੌਜੀਆਂ ਦੀ ਮੌਤ ਹੋ ਗਈ ਹੈ ਤੇ 7 ਹੋਰ ਜ਼ਖ਼ਮੀ ਹੋ ਗਏ ਹਨ। ਫ਼ੌਜ ਦੀ ਮੀਡੀਆ ਮਾਮਲਿਆਂ ਦੀ ਬ੍ਰਾਂਚ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਟਰ-ਸਰਵਿਸ ਪਬਲਿਕ ਰਿਲੇਸ਼ਨਸ ਪਾਕਿਸਤਾਨ (ਆਈ. ਐੱਸ. ਪੀ. ਆਰ.) ਨੇ ਕਿਹਾ ਕਿ ਜ਼ਿਲੇ ਦੇ ਮੀਰ ਅਲੀ ਤਹਿਸੀਲ ਇਲਾਕੇ 'ਚ ਪੱਟਾਸੀ ਜਾਂਚ ਚੌਂਕੀ ਦੇ ਨੇੜੇ ਇਕ ਥ੍ਰੀ-ਵ੍ਹੀਲਰ ਨੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਹੋਏ ਧਮਾਕੇ 'ਚ ਚਾਰ ਫ਼ੌਜੀਆਂ ਦੀ ਮੌਤ ਹੋ ਗਈ ਤੇ 7 ਜ਼ਖ਼ਮੀ ਹੋ ਗਏ। 

ਆਈ. ਐੱਸ. ਪੀ. ਆਰ. ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ 7 ਜ਼ਖ਼ਮੀਆਂ 'ਚੋਂ ਤਿੰਨ ਸਿਪਾਹੀ, ਦੋ ਨਾਇਕ ਰੈਂਕ ਦੇ ਫ਼ੌਜੀ ਤੇ ਦੋ ਆਮ ਲੋਕ ਸ਼ਾਮਲ ਹਨ। ਪ੍ਰਧਾਨਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਤਮਘਾਤੀ ਹਮਲੇ 'ਚ ਹੋਈਆਂ ਮੌਤਾਂ 'ਤੇ ਸੋਗ ਪ੍ਰਗਟਾਇਆ ਤੇ ਅੱਤਵਾਦ ਨੂੰ ਜੜ੍ਹੋਂ ਪੁੱਟ ਸੁੱਟਣ ਦੇ ਦੇਸ਼ ਦੇ ਦ੍ਰਿੜ੍ਹ ਸੰਕਲਪ ਨੂੰ ਦੋਹਰਾਇਆ। ਉਨ੍ਹਾਂ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।


author

Tarsem Singh

Content Editor

Related News