ਯੇਰੂਸ਼ਲਮ ''ਤੇ ਅਮਰੀਕੀ ਕਦਮ ਨੂੰ ਲੈ ਕੇ ਝੜਪ ''ਚ 4 ਫਿਲਸਤੀਨੀਆਂ ਦੀ ਮੌਤ

Saturday, Dec 16, 2017 - 10:25 AM (IST)

ਯੇਰੂਸ਼ਲਮ ''ਤੇ ਅਮਰੀਕੀ ਕਦਮ ਨੂੰ ਲੈ ਕੇ ਝੜਪ ''ਚ 4 ਫਿਲਸਤੀਨੀਆਂ ਦੀ ਮੌਤ

ਗਾਜ਼ਾ ਸਿਟੀ (ਭਾਸ਼ਾ)— ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ਵਿਚ ਅਮਰੀਕਾ ਵਲੋਂ ਮਾਨਤਾ ਦਿੱਤੇ ਜਾਣ ਦੇ ਵਿਰੋਧ ਵਿਚ ਹਜ਼ਾਰਾਂ ਫਿਲਸਤੀਨੀਆਂ ਦੇ ਪ੍ਰਦਰਸ਼ਨ ਦੌਰਾਨ ਹੋਈ ਝੜਪ ਵਿਚ 4 ਫਿਲਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀ ਦਹਾਕਿਆਂ ਪੁਰਾਣੇ ਨੀਤੀ ਨੂੰ ਤੋੜਦੇ ਹੋਏ 6 ਦਸੰਬਰ ਨੂੰ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ਵਿਚ ਮਾਨਤਾ ਦੇਣ ਦਾ ਐਲਾਨ ਕੀਤਾ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਤੇਲ ਅਵੀਵ ਤੋਂ ਅਮਰੀਕਾ ਦੂਤਘਰ ਨੂੰ ਹਟਾ ਕੇ ਯੇਰੂਸ਼ਲਮ ਲਿਆਉਣਗੇ। 
ਟਰੰਪ ਦੇ ਇਸ ਫੈਸਲੇ ਦੀ ਗਲੋਬਲ ਪੱਧਰ 'ਤੇ ਨਿੰਦਾ ਹੋਈ ਅਤੇ ਮੁਸਲਿਮ ਦੇਸ਼ਾਂ ਵਿਚ ਇਸ ਫੈਸਲੇ ਵਿਰੁੱਧ ਵਿਰੋਧ ਪ੍ਰਦਰਸ਼ਨ ਵੀ ਹੋਏ। ਇਜ਼ਰਾਇਲੀ ਫੌਜੀਆਂ ਅਤੇ ਪਥਰਾਅ ਕਰ ਰਹੇ ਫਿਲਸਤੀਨੀ ਨਾਗਰਿਕਾਂ ਦਰਮਿਆਨ ਹੋਈ ਝੜਪ 'ਚ ਕੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।


Related News