ਬ੍ਰਾਜ਼ੀਲ ਦੇ ਬਾਰ ''ਚ ਹੋਈ ਗੋਲੀਬਾਰੀ ''ਚ 4 ਲੋਕਾਂ ਦੀ ਮੌਤ

Wednesday, Jul 12, 2023 - 12:45 PM (IST)

ਬ੍ਰਾਜ਼ੀਲ ਦੇ ਬਾਰ ''ਚ ਹੋਈ ਗੋਲੀਬਾਰੀ ''ਚ 4 ਲੋਕਾਂ ਦੀ ਮੌਤ

ਸਾਓ ਪਾਓਲੋ (ਵਾਰਤਾ)- ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ 'ਚ ਇਕ ਬਾਰ 'ਚ ਸ਼ੱਕੀ ਲੋਕਾਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ 2 ਨਾਬਾਲਗਾਂ ਸਮੇਤ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਸਾਓ ਪਾਓਲੋ ਸਿਵਲ ਪੁਲਸ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਕਿਹਾ ਕਿ ਇਹ ਘਟਨਾ ਸੋਮਵਾਰ ਅੱਧੀ ਰਾਤ ਤੋਂ ਕੁਝ ਮਿੰਟ ਪਹਿਲਾਂ ਇਤਾਪੇਸੇਰਿਕਾ ਦਾ ਸੇਰਾ ਜ਼ਿਲ੍ਹੇ ਦੇ ਪਾਰਕੇ ਪੈਰੀਸੋ ਇਲਾਕੇ ਵਿੱਚ ਵਾਪਰੀ।

ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ 2 ਵਿਅਕਤੀ ਜ਼ਖ਼ਮੀ ਹੋ ਗਏ। ਦੋ ਸ਼ੱਕੀ ਇੱਕ ਮੋਟਰਸਾਈਕਲ 'ਤੇ ਆਏ ਅਤੇ ਗੋਲੀਬਾਰੀ ਕਰਨ ਮਗਰੋਂ ਭੱਜ ਗਏ। ਇੱਕ ਚਸ਼ਮਦੀਦ ਨੇ ਬਾਂਦੀਰੈਂਟਸ ਟੀਵੀ ਨੂੰ ਦੱਸਿਆ, "ਇਹ ਪਾਗਲਪਨ ਸੀ। ਉਨ੍ਹਾਂ ਨੇ ਬਾਰ 'ਤੇ 20 ਤੋਂ ਵੱਧ ਗੋਲੀਆਂ ਚਲਾਈਆਂ।' ਸਥਾਨਕ ਮੀਡੀਆ ਨੇ ਦੱਸਿਆ ਕਿ ਗੋਲੀਬਾਰੀ ਸਾਓ ਪਾਓਲੋ ਮੈਟਰੋਪੋਲੀਟਨ ਖੇਤਰ ਵਿਚ ਗਿਰੋਹਾਂ ਵਿਚਾਲੇ ਦੁਸ਼ਮਣੀ ਦਾ ਨਤੀਜਾ ਹੋ ਸਕਦੀ ਹੈ।


author

cherry

Content Editor

Related News