ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ''ਚ ਜਹਾਜ਼ ਹਾਦਸੇ ''ਚ 4 ਲੋਕ ਹੋਏ ਜ਼ਖ਼ਮੀ

10/15/2021 1:56:14 PM

ਸੈਕਰਾਮੈਂਟੋ/ਕੈਲੀਫੋਰਨੀਆ (ਭਾਸ਼ਾ)- ਅਮਰੀਕਾ ਦੇ ਸੈਕਰਾਮੈਂਟੋ ਕਾਊਂਟੀ ਵਿਚ ਵੀਰਵਾਰ ਦੁਪਹਿਰ ਨੂੰ ਇਕ ਨਿੱਜੀ ਹਵਾਈ ਪੱਟੀ ਦੇ ਨਜ਼ਦੀਕ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚੋਂ 4 ਲੋਕਾਂ ਨੂੰ ਬਚਾਇਆ ਗਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਸਟ੍ਰਿਕਟ ਨੇ ਟੈਲੀਵਿਜ਼ਨ ਸਟੇਸ਼ਨ ਏ.ਬੀ.ਸੀ. 10 ਅਤੇ ਕੇ.ਸੀ.ਆਰ.ਏ. 3 ਨੂੰ ਦੱਸਿਆ ਕਿ ਜਹਾਜ਼ ਇਕ ਘਰ ਦੇ ਨਾਲ ਲੱਗਦੇ ਮੈਦਾਨ ਵਿਚ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਹਾਦਸੇ ਕਾਰਨ ਨੇੜਲੀਆਂ ਝਾੜੀਆਂ ਵਿਚ ਅੱਗ ਲੱਗ ਗਈ, ਜਿਸ ਨੂੰ ਜਲਦੀ ਬੁਝਾ ਦਿੱਤਾ ਗਿਆ। ਜਹਾਜ਼ ਨਿੱਜੀ ਤੌਰ 'ਤੇ ਸੰਚਾਲਿਤ ਅਲਟਾ ਮੇਸਾ ਏਅਰਪਾਰਕ ਦੇ ਕੋਲ ਕ੍ਰੈਸ਼ ਹੋਇਆ।

ਫਾਇਰ ਵਿਭਾਗ ਦੇ ਮੁਖੀ ਪਾਰਕਰ ਵਿਲਬਰਨ ਨੇ ਕਿਹਾ ਕਿ ਜ਼ਮੀਨ 'ਤੇ ਕੋਈ ਵੀ ਵਿਅਕਤੀ ਇਸ ਹਾਦਸੇ 'ਚ ਜ਼ਖ਼ਮੀ ਨਹੀਂ ਹੋਇਆ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ 4 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ  ਕਿਹੜੀ ਸ਼੍ਰੇਣੀ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਇਸ ਘਟਨਾ ਤੋਂ 4 ਦਿਨ ਪਹਿਲਾਂ ਸੈਨ ਡਿਏਗੋ ਵਿਚ ਦੋ ਇੰਜਣਾਂ ਵਾਲਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿਚ ਇਕ ਪਾਇਲਟ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਨੇੜਲੇ ਮਕਾਨਾਂ ਨੂੰ ਅੱਗ ਲੱਗ ਗਈ ਸੀ। ਦੱਖਣੀ ਕੈਲੀਫੋਰਨੀਆ ਵਿਚ ਸੋਮਵਾਰ ਨੂੰ ਵਾਪਰੇ ਹਾਦਸੇ ਦੀ ਜਾਂਚ ਕੀਤੀ ਜਾਏਗੀ, ਪਰ ਇਹ ਪਤਾ ਲੱਗੀ ਹੈ ਕਿ ਪਾਇਲਟ ਨੇ ਜਹਾਜ਼ ਨੂੰ ਹੋਰ ਉਚਾਈ ਤੱਕ ਲਿਜਾਣ ਦੇ ਹਵਾਈ ਆਵਾਜਾਈ ਨਿਯੰਤਰਣ ਦੇ ਨਿਰਦੇਸ਼ਾਂ 'ਤੇ ਧਿਆਨ ਨਹੀਂ ਦਿੱਤਾ ਸੀ।


cherry

Content Editor

Related News